Editor-In-Chief

spot_imgspot_img

ਪੰਜਾਬ ਦੇ ਨੌਜਵਾਨ ਦਾ ਮਨੀਲਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ,4 ਸਾਲ ਪਹਿਲਾਂ ਗਿਆ ਸੀ ਮਨੀਲਾ

Date:

Manila,11 Aug,(Harpreet Singh Jassowal):- ਪੰਜਾਬ ਦੇ ਨੌਜਵਾਨ ਦਾ ਮਨੀਲਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ,ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ,ਰੈਸਟੋਰੈਂਟ (Restaurant) ਵਿੱਚ ਬੈਠੇ ਨੌਜਵਾਨ ਨੂੰ ਮਾਰਨ ਲਈ ਬਾਈਕ ‘ਤੇ 2 ਹਮਲਾਵਰ ਆਏ ਸਨ,ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਲਕ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ,ਦੂਜੇ ਪਾਸੇ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੀ ਦੇਹ ਛੇਤੀ ਤੋਂ ਛੇਤੀ ਭਾਰਤ ਲਿਆਉਣ ਦੀ ਮੰਗ ਸਰਕਾਰ ਤੋਂ ਕੀਤੀ ਹੈ,ਕਪੂਰਥਲਾ ਦੀ ਸਬ-ਡਵੀਜ਼ਨ ਭੁਲੱਥ (Sub-Division Bhulatha) ਦੇ ਪਿੰਡ ਰੰਧਾਵਾ ਨਿਵਾਸੀ 27 ਸਾਲਾਂ ਨਿਸ਼ਾਨ ਸਿੰਘ ਪੁੱਤਰ ਪ੍ਰੇਮ ਸਿੰਘ 4 ਸਾਲ ਪਹਿਲਾਂ ਮਨੀਲਾ (Manila) ਗਿਆ ਸੀ।

ਮ੍ਰਿਤਕ ਦੇ ਪਿਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਕਿਸੇ ਜਾਣਕਾਰ ਨੇ ਬੁੱਧਵਾਰ ਸ਼ਾਮ ਮਨੀਲਾ (Manila) ਤੋਂ ਫੋਨ ਕਰਕੇ ਦੱਸਿਆ ਕਿ ਤੁਹਾਡੇ ਪੁੱਤਰ ਦਾ ਕਤਲ ਹੋ ਗਿਆ ਹੈ,ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ,ਪ੍ਰੇਮ ਸਿੰਘ ਮੁਤਾਬਕ ਨਿਸ਼ਾਨ ਸਿੰਘ ਕੰਮ ਤੋਂ ਪਰਤਨ ਮਗਰੋਂ ਸ਼ਾਮ ਵੇਲੇ ਸ਼ਹਿਰ ਐਗਲਜ਼ ਵਿੱਚ ਆਪਣੇ ਦੋਸਤਾਂ ਨਾਲ ਕਿਸੇ ਰੈਸਟੋਰੈਂਟ (Restaurant) ਦੇ ਅੰਦਰ ਬੈਠਾ ਸੀ,ਉਸੇ ਵੇਲੇ 2 ਬੰਦੇ ਬਾਈਕ ‘ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਨਿਸ਼ਾਨ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਤੇ ਫਰਾਰ ਹੋ ਗਏ,ਗੋਲੀ ਲੱਗਣ ਨਾਲ ਨਿਸਾਨ ਦੀ ਮੌਕੇ ‘ਤੇ ਮੌਤ ਹੋ ਗਈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...