Editor-In-Chief

spot_imgspot_img

Pakistan ਦੇ ਪੰਜਾਬ ਸੂਬੇ ਵਿਚ ਇੱਕ ਭਿਆਨਕ ਹਾਦਸਾ,ਚੱਲਦੀ ਬੱਸ ਨੂੰ ਲੱਗੀ ਅੱਗ

Date:

Islamabad,20 Aug,(Harpreet Singh Jassowal):- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ,ਸੂਬੇ ਦੇ ਪਿੰਡੀ ਭੱਟੀਆਂ ਸ਼ਹਿਰ ਵਿਚ ਐਤਵਾਰ ਸਵੇਰੇ ਇੱਕ ਚੱਲਦੀ ਬੱਸ (Bus) ਨੂੰ ਅੱਗ ਲੱਗ ਗਈ,ਇਸ ਬੱਸ ਨੂੰ ਅੱਗ ਲੱਗਣ ਕਾਰਨ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ,ਜਦਕਿ 7 ਲੋਕ ਜ਼ਖਮੀ ਹੋ ਗਏ ਹਨ,ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਬੱਸ ਵਿਚ 40 ਤੋਂ ਵੱਧ ਲੋਕ ਸਵਾਰ ਸਨ,ਸੜਦੀ ਹੋਈ ਬੱਸ ਦੀ ਤਸਵੀਰ ਵੀ

ਪੁਲਿਸ (Police) ਵੱਲੋਂ ਹਾਦਸੇ ਦਾ ਕਾਰਨ ਵੀ ਦੱਸਿਆ ਗਿਆ ਹੈ,ਪੁਲਿਸ (Police) ਦਾ ਕਹਿਣਾ ਹੈ ਕਿ ਬੱਸ ਆਪਣੀ ਰਫ਼ਤਾਰ ‘ਤੇ ਜਾ ਰਹੀ ਸੀ ਕਿ ਇਕ ਪਿਕ-ਅੱਪ ਵੈਨ (Pick-UP Van) ਨਾਲ ਟਕਰਾ ਗਈ,ਇਸ ਵੈਨ ਵਿਚ ਵੱਡੀ ਮਾਤਰਾ ਵਿਚ ਡੀਜ਼ਲ ਭਰਿਆ ਹੋਇਆ ਸੀ,ਇਹੀ ਕਾਰਨ ਸੀ ਕਿ ਟੱਕਰ ਤੋਂ ਤੁਰੰਤ ਬਾਅਦ ਬੱਸ ਨੂੰ ਅੱਗ ਲੱਗ ਗਈ,ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿਚ ਦਰਜਨ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ,ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ (Hospital) ‘ਚ ਭਰਤੀ ਕਰਵਾਇਆ ਗਿਆ ਹੈ,ਸਾਹਮਣੇ ਆਈ ਹੈ।

ਜਿਸ ‘ਚ ਅੱਗ ਨਿਕਲਦੀ ਦਿਖਾਈ ਦੇ ਰਹੀ ਹੈ,ਬੱਸ ਰਾਜਧਾਨੀ ਇਸਲਾਮਾਬਾਦ (Islamabad) ਤੋਂ ਕਰਾਚੀ (Karachi) ਜਾ ਰਹੀ ਸੀ, ਬਚਾਅ ‘ਚ ਲੱਗੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਪਿੰਡੀ ਭੱਟੀਆਂ ਨੇੜੇ ਪਹੁੰਚੀ,ਇੱਥੇ ਪਹੁੰਚਦਿਆਂ ਹੀ ਅਚਾਨਕ ਬੱਸ ਨੂੰ ਅੱਗ ਲੱਗ ਗਈ,ਬੱਸ (Bus) ਵਿਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ ਦੇਖਦੇ ਹੀ ਦੇਖਦੇ ਪੂਰੀ ਬੱਸ ਸੜ ਕੇ ਸੁਆਹ ਹੋ ਗਈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...