ਅੰਮ੍ਰਿਤਸਰ,06 ਅਕਤੂਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਮਜੀਠਾ ਦੇ ਨਾਗਕਲਾਂ ਨੇੜੇ ਸਥਿਤ ਕੁਆਲਿਟੀ ਫਾਰਮਾਸਿਊਟੀਕਲ ਫੈਕਟਰੀ (Quality Pharmaceutical Factory) ਵਿਚ ਬੀਤੀ ਦੁਪਹਿਰ 3 ਵਜੇ ਅਚਾਨਕ ਅੱਗ ਲੱਗ ਗਈ,ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ (Short Circuit) ਦਸਿਆ ਜਾ ਰਿਹਾ ਹੈ,ਅੱਗ ਲੱਗਣ ਕਾਰਨ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ,ਜਦੋਂ ਅੱਗ ਲੱਗੀ ਤਾਂ ਫੈਕਟਰੀ ਵਿਚ ਸੈਂਕੜੇ ਮੁਲਾਜ਼ਮ ਕੰਮ ਕਰ ਰਹੇ ਸਨ,6 ਤੋਂ 7 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ,ਫਾਇਰ ਬ੍ਰਿਗੇਡ (Fire Brigade) ਦੀਆਂ 35 ਗੱਡੀਆਂ ਨੇ 7 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਰਾਤ 10 ਵਜੇ ਤਕ ਅੱਗ ’ਤੇ ਕਾਬੂ ਪਾਇਆ ਪਰ ਅੰਦਰ ਕੰਮ ਕਰਦੇ ਚਾਰ ਕਰਮਚਾਰੀ ਛੁੱਟੀ ਦੇ ਸਮੇਂ ਤੋਂ ਦੋ ਘੰਟੇ ਬਾਅਦ ਵੀ ਘਰ ਨਹੀਂ ਪਹੁੰਚੇ,ਜਿਸ ਕਾਰਨ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਫੈਕਟਰੀ ਪਹੁੰਚੇ,ਚਾਰ ਕਰਮਚਾਰੀ ਸੁਖਜੀਤ (27) ਵਾਸੀ ਪਾਰਥਵਾਲ, ਗੁਰਭੇਜ (25) ਵਾਸੀ ਵੇਰਕਾ,ਕੁਲਵਿੰਦਰ ਸਿੰਘ (17) ਅਤੇ ਰਾਣੀ (22) ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ।
ਅੰਮ੍ਰਿਤਸਰ ਵਿਚ ਬੀਤੀ ਦੁਪਹਿਰ 3 ਵਜੇ ਅਚਾਨਕ ਦਵਾਈਆਂ ਦੀ ਫੈਕਟਰੀ ’ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ; 6 ਤੋਂ 7 ਲੋਕ ਅਜੇ ਵੀ ਲਾਪਤਾ
Date: