Editor-In-Chief

spot_imgspot_img

ਹਿਮਾਚਲ ਪ੍ਰਦੇਸ਼ ਦੇ ਮਨਾਲੀ ਜ਼ਿਲ੍ਹੇ ‘ਚ ਫਟਿਆ ਬੱਦਲ,ਸੜਕ ‘ਤੇ ਆਇਆ ਮਲਬਾ

Date:

Manali, 22 July , (Harpreet Singh Jassowal):- ਹਿਮਾਚਲ ਪ੍ਰਦੇਸ਼ ਦੇ ਮਨਾਲੀ ਜ਼ਿਲ੍ਹੇ ਦੇ ਜਗਤਸੁਖ ਪਿੰਡ ਵਿੱਚ ਬੱਦਲ ਫਟ ਗਿਆ। ਇਸ ਤੋਂ ਬਾਅਦ ਨਾਲ ਲੱਗਦੇ ਨਾਲੇ ਤੋਂ ਮਲਬਾ ਸੜਕ ‘ਤੇ ਆ ਗਿਆ, ਜਿਸ ਕਾਰਨ ਸੜਕ ‘ਤੇ ਜਾਮ ਲੱਗ ਗਿਆ ਅਤੇ ਮਲਬੇ ਨਾਲ 6 ਦੇ ਕਰੀਬ ਵਾਹਨ ਨੁਕਸਾਨੇ ਗਏ। ਇਸ ਦੇ ਨਾਲ ਹੀ ਰਾਤ ਨੂੰ ਇੰਨਾ ਮਲਬਾ ਅਤੇ ਹੜ੍ਹ ਦੇਖ ਕੇ ਲੋਕ ਡਰ ਗਏ।24 ਜੁਲਾਈ ਤੱਕ ਕੁਝ ਇਲਾਕਿਆਂ ‘ਚ ਭਾਰੀ ਬਾਰਿਸ਼ ਲਈ ਯੈਲੋ ਅਲਰਟ (Yellow Alert) ਜਾਰੀ ਕੀਤਾ ਹੈ। ਕੁਝ ਇਲਾਕਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ, ਜਿਸ ਕਾਰਨ ਦਰਿਆ ਨਾਲਿਆਂ ‘ਚ ਹੜ੍ਹ ਆਉਣ ਦੀ ਸੰਭਾਵਨਾ ਹੈ।ਖ਼ਰਾਬ ਹਾਲਤ ਦੇ ਮੱਦੇਨਜ਼ਰ ਕਈ ਸਬ-ਡਿਵੀਜ਼ਨਾਂ (Sub-Divisions) ਵਿੱਚ ਸਕੂਲ 22 ਜੁਲਾਈ ਤੱਕ ਬੰਦ ਕਰ ਦਿੱਤੇ ਗਏ ਹਨ। ਭਾਰੀ ਬਰਸਾਤ ਨੇ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਤਬਾਹੀ ਮਚਾਈ ਹੈ।ਭਾਰੀ ਬਾਰਿਸ਼ ਤੋਂ ਬਾਅਦ 11 ਦਿਨਾਂ ਤੋਂ 676 ਸੜਕਾਂ ਬੰਦ ਹਨ। 720 ਤੋਂ ਵੱਧ ਰੂਟਾਂ ’ਤੇ ਬੱਸ ਸੇਵਾਵਾਂ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਠੱਪ ਪਈਆਂ ਹਨ। ਲੋਕਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...