ਨਾਰਥ ਗੋਆ, 04 ਫਰਵਰੀ, 2024,(ਹਰਪ੍ਰੀਤ ਸਿੰਘ ਜੱਸੋਵਾਲ):- ਗੋਆ ਤੋਂ ਪੰਜਾਬ ਨਾਲ ਸਬੰਧਿਤ ਇਕ ਬਰੇਕਿੰਗ ਖ਼ਬਰ ਆਈ ਹੈ, ਬਾਦਲ ਪਰਿਵਾਰ ਦੇ ਰਿਸ਼ਤੇਦਾਰ ਨਰੋਤਮ ਢਿੱਲੋਂ ਨੀਮਿਸ ਢਿੱਲੋਂ ਨੀਮਿਸ ਬਦਲ ਦੀ ਭੇਦ ਭਰੇ ਢੰਗ ਨਾਲ ਮੌਤ ਹੋ ਗਈ ਹੈ,ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਨਾਰਥ ਗੋਆ ਦੇ ਪੋਰਵਰਿਮ ਇਲਾਕੇ ਵਿਚ ਸਥਿਤ ਉਸ ਦੀ ਰਿਹਾਇਸ਼ ਤੋਂ ਮਿਲੀ,ਮੌਤ ਦੇ ਅਸਲ ਕਾਰਨ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਪਰ ਪੁਲਿਸ ਨੇ ਮੁੰਬਈ ਏਅਰਪੋਰਟ (Mumbai Airport) ਤੋਂ ਇਕ ਜੋੜੇ ਨੂੰ ਹਿਰਾਸਤ ਵਿਚ ਲਿਆ ਹੈ ਜੋ ਢਿੱਲੋਂ ਦੇ ਘਰ ਬੀਤੀ ਰਾਤ ਠਹਿਰਿਆ ਸੀ,ਇਹ ਵੀ ਪਤਾ ਲੱਗਾ ਹੈ ਦੋ ਜਾਂ ਤਿੰਨ ਹੋਰ ਵੀ ਲੇਡੀਜ਼ ਮਹਿਮਾਨ ਢਿੱਲੋਂ ਦੇ ਘਰ ਠਹਿਰੇ ਸਨ,ਪੁਲਿਸ ਉਨ੍ਹਾਂ ਦਾ ਵੀ ਪਤਾ ਕਰ ਰਹੀ ਹੈ,ਨਰੋਤਮ ਢਿੱਲੋਂ , ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਸਨ ਅਤੇ ਕਾਫ਼ੀ ਦੇਰ ਤੋਂ ਗੋਆ ਵਿਚ ਇਕੱਲੇ ਹੀ ਰਹਿੰਦੇ ਸਨ,ਉਨ੍ਹਾਂ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ ,ਹੋਰ ਵੇਰਵੇ ਦੀ ਉਡੀਕ ਹੈ।
ਬਾਦਲ ਪਰਿਵਾਰ ਦੇ ਇੱਕ ਨੇੜਲੇ ਰਿਸ਼ਤੇਦਾਰ ਦੀ ਭੇਦ ਭਰੇ ਢੰਗ ਨਾਲ ਮੌਤ
Date: