Editor-In-Chief

spot_imgspot_img

ਬਲੋਗਰ ਭਾਨੇ ਸਿੱਧੂ ਦੇ ਪਿਤਾ, ਭਰਾ, ਭੈਣ ਉਤੇ ਪਰਚਾ ਦਰਜ

Date:

ਪਟਿਆਲਾ, 08 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):-  ਭਾਨੇ ਸਿੱਧੂ ਦੇ ਪਿਤਾ, ਭਰਾ, ਭੈਣ ‘ਤੇ ਪਰਚਾ ਦਰਜ ਕੀਤਾ ਗਿਆ ਹੈ,ਜੇਲ੍ਹ ਵਿਚ ਬੰਦ ਸੋਸ਼ਲ ਮੀਡੀਆ ਬਲੋਗਰ ਭਾਨਾ ਸਿੱਧੂ (Bhana Sidhu) ਦੇ ਪਿਤਾ ਬਿੱਕਰ ਸਿੰਘ, ਭਰਾ ਅਮਨਾ ਸਿੰਘ, ਭੈਣਾਂ ਕਿਰਨਪਾਲ ਕੌਰ, ਸੁਖਪਾਲ ਕੌਰ, ਪੰਚ ਰਣਜੀਤ ਸਿੰਘ, ਕੁਲਵਿੰਦਰ ਸਿੰਘ, ਲੱਖਾ ਸਿਧਾਣਾ ਸਮੇਤ 18 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ,3 ਫਰਵਰੀ ਦੇ ਧਰਨੇ ਦੌਰਾਨ ਲੱਖੇ ਸਿਧਾਣੇ, ਭਾਨੇ ਸਿੱਧੂ ਦੇ ਪੂਰੇ ਪਰਿਵਾਰ ਸਮੇਤ ਕੁੱਲ 18 ਬੰਦਿਆਂ ਉਤੇ ਨੈਸ਼ਨਲ ਹਾਈਵੇ (National Highway) ਨੂੰ ਰੋਕਣ, ਪਬਲਿਕ ਪ੍ਰਾਪਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ 10 ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ,ਕਈ ਅਣਪਛਾਤਿਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਪ੍ਰਿਤਪਾਲ ਸਿੰਘ, ਗੁਰਮੁੱਖ ਸਿੰਘ, ਜੱਸੀ ਨਿਹੰਗ ਦਾ ਵੀ ਨਾਂਅ ਸ਼ਾਮਲ ਹੈ,ਪੁਲਿਸ ‘ਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ,ਸਰਕਾਰੀ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਉਣ ਅਤੇ ਸਰਕਾਰੀ ਡਿਊਟੀ (Government Duty) ‘ਚ ਵਿਘਨ ਦੇ ਇਲਜ਼ਾਮ ਹਨ,ਧਾਰਾ 283, 186, 353, 279, 427, 307, 148, 149, 117, 268 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...