Editor-In-Chief

spot_imgspot_img

ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਨੇ ਜਸਵੰਤ ਸਿੰਘ ਖਾਲੜਾ ’ਤੇ ਬਣ ਰਹੀ ਫ਼ਿਲਮ ‘ਚ 21 ਕਟਜ਼ ਦੇ ਦਿਤੇ ਹੁਕਮ

Date:

ਚੰਡੀਗੜ੍ਹ,6 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):-  ਪੰਜਾਬੀ ਮਨੋਰੰਜਨ ਜਗਤ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ (Diljit Dusanjh) ਪਿਛਲੇ ਕੁਝ ਦਿਨਾਂ ਤੋਂ ਜਸਵੰਤ ਸਿੰਘ ਖਾਲੜਾ (Jaswant Singh Khalra) ਦੀ ਬਾਇਓਪਿਕ ਕਾਰਨ ਚਰਚਾ ‘ਚ ਹਨ। ਜਸਵੰਤ ਸਿੰਘ ਖਾਲੜਾ ਪੰਜਾਬ ਵਿਚ ਖਾੜਕੂਵਾਦ ਦੇ ਸਮੇਂ ਦੌਰਾਨ ਅੰਮ੍ਰਿਤਸਰ ਵਿਚ ਇੱਕ ਬੈਂਕ ਦੇ ਡਾਇਰੈਕਟਰ ਸਨ।ਨਿਰਮਾਤਾ ਫ਼ਿਲਮ ਦੀ ਰਿਲੀਜ਼ ਲਈ ਸੈਂਸਰ ਬੋਰਡ (Sensor Board) ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਸਨ। ਫ਼ਿਲਮ ਨੂੰ ਸ਼ੁਰੂਆਤੀ ਤੌਰ ‘ਤੇ ਦਸੰਬਰ 2022 ਵਿਚ ਪ੍ਰਮਾਣੀਕਰਣ ਲਈ CBFC ਨੂੰ ਸੌਂਪਿਆ ਗਿਆ ਸੀ।

ਹਨੀ ਤ੍ਰੇਹਨ ਦੁਆਰਾ ਨਿਰਦੇਸ਼ਿਤ ਮਹੀਨਿਆਂ ਤੋਂ CBFC ਕੋਲ ਫਸੀ ਹੋਈ ਇਸ ਫ਼ਿਲਮ ਨੂੰ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (Central Board of Film Certification) ਵਲੋਂ ਫ਼ਿਲਮ ਨੂੰ 21 ਕੱਟਾਂ ਦੇ ਨਾਲ “ਏ” ਸਰਟੀਫਿਕੇਟ ਦਿਤਾ ਹੈ। CBFC  ਨੇ ਕਿਹਾ ਕਿ ਫ਼ਿਲਮ ਵਿਚ ਕੁਝ ਭਾਗ ਅਤੇ ਸੰਵਾਦ ਹਨ ਜੋ ਭੜਕਾਊ ਸੁਭਾਅ ਦੇ ਹਨ ਅਤੇ ਹਿੰਸਾ ਭੜਕਾਉਣ ਦੇ ਨਾਲ-ਨਾਲ ਸਿੱਖ ਨੌਜੁਆਨਾਂ ਨੂੰ ਕੱਟੜਪੰਥੀ ਬਣਾ ਸਕਦੇ ਹਨ।

ਫ਼ਿਲਮ ਦੇ ਪ੍ਰੋਡੰਕਸ਼ਨ ਹਾਊਸ ਆਰ.ਐਸ.ਵੀ.ਪੀ. ਮੂਵੀਜ਼ ਨੇ ਸੈਂਸਰ ਸਰਟੀਫਿਕੇਟ ਲਈ 6 ਮਹੀਨੇ ਦੀ ਕਥਿਤ ਦੇਰੀ ਤੋਂ ਬਾਅਦ ਬੰਬ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਫ਼ਿਲਮ ਦੇ ਨਿਰਮਾਤਾ ਰੋਨੀ ਸਕ੍ਰੂਵਾਲਾ ਦੀ ਆਰ.ਐਸ.ਵੀ.ਪੀ. ਫ਼ਿਲਮਜ਼ ਨੇ ਸਿਨੇਮੈਟੋਗ੍ਰਾਫ ਐਕਟ ਦੀ ਧਾਰਾ 5ਸੀ ਦੇ ਤਹਿਤ ਬੰਬੇ ਹਾਈ ਕੋਰਟ (Bombay High Court) ਵਿਚ ਇੱਕ ਅਪੀਲ ਦਾਇਰ ਕੀਤੀ ਹੈ ,ਜਿਸ ਵਿਚ ਉਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਧਾਰਾ 19 (1) (ਏ) ਦੀ ਉਲੰਘਣਾ ਦੇ ਆਧਾਰ ‘ਤੇ ਫ਼ਿਲਮ ‘ਤੇ ਕੀਤੀ ਗਈ ਕਟੌਤੀ ਨੂੰ ਚੁਣੌਤੀ ਦਿਤੀ ਹੈ। ਅਗਲੀ ਸੁਣਵਾਈ 14 ਜੁਲਾਈ 2023 ਨੂੰ ਹੋਵੇਗੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

11 ਦਸੰਬਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉੱਤਰੀ ਭਾਰਤ ਵਿੱਚ ਤੇਜ਼ ਸੀਤ ਲਹਿਰ ਸ਼ੁਰੂ ਹੋ ਸਕਦੀ ਹੈ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਵਿਚ ਠੰਡ...

ਪੰਜਾਬ ‘ਚ ਸਵਾਈਨ ਫਲੂ ਦੀ ਦਸਤਕ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਵਿਚ ਪਿਛਲੇ...

10 ਦਸੰਬਰ ਤੋਂ ਸੂਬਾ ਸਰਕਾਰ ਵੱਲੋਂ ‘ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ

ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- 10 ਦਸੰਬਰ ਤੋਂ...