Editor-In-Chief

spot_imgspot_img

190 ਕਰੋੜ ਰੁਪਏ ਦਾ ਮੋਹਾਲੀ ਨਗਰ ਨਿਗਮ ਦਾ ਬਜਟ ਸਰਵਸੰਮਤੀ ਨਾਲ ਪਾਸ

Date:

190 ਕਰੋੜ ਰੁਪਏ ਦਾ ਮੋਹਾਲੀ ਨਗਰ ਨਿਗਮ ਦਾ ਬਜਟ ਸਰਵਸੰਮਤੀ ਨਾਲ ਪਾਸ

9 ਕਰੋੜ ਰੁਪਏ ਵੱਧ ਇਕੱਠਾ ਕਰਨ ਉੱਤੇ ਪ੍ਰਾਪਰਟੀ ਟੈਕਸ ਅਮਲੇ ਦੀ ਹੋਈ ਸ਼ਲਾਘਾ

ਮੋਹਾਲੀ 24 ਮਾਰਚ ( ਹਰਪ੍ਰੀਤ ਸਿੰਘ ਜੱਸੋਵਾਲ )ਮੋਹਾਲੀ ਨਗਰ ਨਿਗਮ ਦੀ ਸਪੈਸ਼ਲ ਬਜਟ ਮੀਟਿੰਗ ਅੱਜ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮੋਹਾਲੀ ਨਗਰ ਨਿਗਮ ਦਾ ਸਾਲ 2023-24 ਦਕ 190 ਕਰੋੜ ਰੁਪਏ ਦਾ ਬਜਟ ਸਰਵਸੰਮਤੀ ਨਾਲ ਪਾਸ ਕੀਤਾ ਗਿਆ।
ਮੀਟਿੰਗ ਦੇ ਆਰੰਭ ਵਿਚ ਕਮਿਸ਼ਨਰ ਨਵਜੋਤ ਕੌਰ ਦੇ ਸਹੁਰਾ ਸਾਹਿਬ, ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਅਤੇ ਸਾਬਕਾ ਕੌਂਸਲਰ ਤੇ ਨਗਰ ਨਿਗਮ ਦੇ ਮੀਤ ਪ੍ਰਧਾਨ ਐਨਕੇ ਮਰਵਾਹਾ ਦੇ ਅਕਾਲ ਚਲਾਣੇ ਉੱਤੇ ਦੋ ਮਿੰਟ ਦਾ ਮੌਣ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਬਜਟ ਮੀਟਿੰਗ ਵਿਚ ਬੋਲਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪ੍ਰਾਪਰਟੀ ਟੈਕਸ ਨਾਲ ਸੰਬੰਧਿਤ ਅਮਲੇ ਨੂੰ ਖਾਸ ਤੌਰ ਤੇ ਲਗਭਗ 9 ਕਰੋੜ ਰੁਪਏ ਵੱਧ ਇਕੱਠੇ ਕਰਨ ਤੇ ਵਧਾਈ ਦਿੱਤੀ ਅਤੇ ਸਾਰੇ ਹਾਊਸ ਨੇ ਮੇਜ ਥਪਥਪਾ ਕੇ ਇਸਦਾ ਸਵਾਗਤ ਕੀਤਾ। ਡਿਪਟੀ ਮੇਅਰ ਨੇ ਕਿਹਾ ਕਿ ਇਸ ਵਾਧੇ ਨੂੰ ਦੇਖਦੇ ਹੋਏ ਇਸ ਸਾਲ ਵੀ ਪ੍ਰਾਪਰਟੀ ਟੈਕਸ ਤੇ ਐਡਵਰਟਾਈਜ਼ਮੈਂਟ ਟੈਕਸ ਵਿਚ ਹੋਰ ਵਾਧੇ ਦੀ ਉਮੀਦ ਵੇਖਦੇ ਹੋਏ ਬਜਟ ਨੂੰ 185 ਕਰੋੜ ਤੋਂ 190 ਕਰੋੜ ਕੀਤਾ ਜਾਵੇ ਜਿਸਨੂੰ ਪ੍ਰਵਾਨਗੀ ਦਿੱਤੀ ਗਈ।

ਇਥੋਂ ਆਵੇਗੀ ਆਮਦਨ :
ਪ੍ਰਾਪਰਟੀ ਟੈਕਸ :-
ਸਾਲ 2022-2023 ਵਿਚ ਇਸ ਮੱਦ ਅਧੀਨ ਸਰਕਾਰ ਵਲੋਂ ਰੁ 2200.00 ਲੱਖ ਰੂਪਏ ਦਾ ਟੀਚਾ ਫਿਕਸ ਕੀਤਾ ਗਿਆ ਸੀ ਜਿਸ ਦੇ ਵਿਰੁਧ ਦਸਬੰਰ 2022 ਤੱਕ ਰੁ 2460.02 ਲੱਖ ਰੂਪਏ ਆਮਦਨ ਪ੍ਰਾਪਤ ਹੋ ਚੁਕੀ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਮਾਰਚ 2023 ਤੱਕ ਕੁੱਲ 3100.00 ਲੱਖ ਰੁਪਏ ਆਮਦਨ ਹੋਣ ਦੀ ਉਮੀਦ ਹੈ। ਸਾਲ 2023-2024 ਲਈ ਇਸ ਮੱਦ ਅਧੀਨ 3200.00 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਸੀ ਜਿਸਨੂੰ ਹੁਣ ਹੋਰ ਵਧਾਇਆ ਗਿਆ ਹੈ।
ਪੰਜਾਬ ਮਿਊਂਸਪਲ ਫੰਡ :—
ਸਾਲ 2022-2023 ਵਿਚ ਇਸ ਮੱਦ ਅਧੀਨ ਸਰਕਾਰ ਵਲੋਂ ਰੁਪਏ 8530.00 ਲੱਖ ਦਾ ਟੀਚਾ ਫਿਕਸ ਕੀਤਾ ਗਿਆ ਸੀ। ਜਿਸ ਦੇ ਵਿਰੁਧ ਦਸੰਬਰ 2022 ਤੱਕ ਰੁ 5107.83 ਲੱਖ ਰੂਪਏ ਆਮਦਨ ਪ੍ਰਾਪਤ ਹੋ ਚੁਕੀ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਮਾਰਚ 2023 ਤੱਕ ਰੁਪਏ 8530.00 ਲੱਖ ਰੂਪਏ ਆਮਦਨ ਹੋ ਜਾਵੇਗੀ। ਸਾਲ 2023-2024 ਦੋਰਾਨ ਇਸ ਮੱਦ ਦਾ ਬਜ਼ਟ 9500.00 ਲੱਖ ਰੁਪਏ ਦਾ ਰਖਿਆ ਗਿਆ ਹੈ।
ਬਿਜਲੀ ਉਪਰ ਚੁੰਗੀ ਹੁਣ ਮਿਉਂਸਪਲ ਟੈਕਸ :-
ਸਾਲ 2022-2023 ਵਿਚ ਇਸ ਮੱਦ ਅਧੀਨ ਸਰਕਾਰ ਵਲੋਂ ਰੁ 1000.00 ਲੱਖ ਦਾ ਟੀਚਾ ਫਿਕਸ ਕੀਤਾ ਗਿਆ ਸੀ ਜਿਸ ਦੇ ਵਿਰੁਧ ਦਸੰਬਰ 2022 ਤੱਕ ਕੋਈ ਵੀ ਆਮਦਨ ਪ੍ਰਾਪਤ ਨਹੀ ਹੋਈ। ਸਾਲ 2023-2024 ਦਾ ਬਜ਼ਟ 1500.00 ਲੱਖ ਰੁਪਏ ਦਾ ਰਖਿਆ ਗਿਆ ਹੈ।
ਅਡੀਸ਼ਨਲ ਐਕਸਾਈਜ਼ ਡਿਉਟੀ :—
ਸਾਲ 2022-2023 ਵਿਚ ਇਸ ਮੱਦ ਅਧੀਨ ਰੁ. 300.00 ਲੱਖ ਰੁਪਏ ਦਾ ਟੀਚਾ ਪ੍ਰਵਾਨ ਕੀਤਾ ਗਿਆ ਸੀ। ਦਸੰਬਰ 2022 ਤੱਕ ਇਸ ਮੱਦ ਅਧੀਨ 156.52 ਲੱਖ ਰੁਪਏ ਦੀ ਆਮਦਨ ਪ੍ਰਾਪਤ ਹੋਈ ਹੈ ਅਤੇ ਮਾਰਚ 2023 ਤੱਕ ਇਸ ਮੱਦ ਅਧੀਨ ਕੁੱਲ 335.52 ਲੱਖ ਰੁਪਏ ਆਮਦਨ ਹੋਣ ਦੀ ਉਮੀਦ ਹੈ। ਸਾਲ 2023.2024 ਵਿੱਚ ਇਸ ਮੱਦ ਅਧੀਨ 350.00 ਲੱਖ ਰੁਪਏ ਦਾ ਟੀਚਾ ਰਖਿਆ ਗਿਆ ਹੈ।
ਰੈਂਟ/ ਸਮਝੋਤਾ ਫੀਸ :—
ਸਾਲ 2022-2023 ਵਿਚ ਇਸ ਮੱਦ ਅਧੀਨ ਰੁ 70.00 ਲੱਖ ਦਾ ਉਪਬੰਧ ਰਖਿਆ ਗਿਆ ਸੀ ਜਿਸ ਦੇ ਵਿਰੁਧ ਦਸੰਬਰ 2022 ਤੱਕ 57.96 ਲੱਖ ਰੁਪਏ ਦੀ ਆਮਦਨ ਪ੍ਰਾਪਤ ਹੋ ਚੁਕੀ ਹੈ ਅਤੇ ਮਾਰਚ 2023 ਤੱਕ ਇਸ ਮੱਦ ਅਧੀਨ ਕੁੱਲ 76.23 ਲੱਖ ਰੁਪਏ ਆਮਦਨ ਹੋਣ ਦੀ ਉਮੀਦ ਹੈ। ਸਾਲ 2023-2024 ਦੇ ਬਜਟ ਵਿਚ ਇਸ ਮੱਦ ਅਧੀਨ ਰੁ 100.00 ਲੱਖ ਰੂਪਏ ਦਾ ਉਪਬੰਧ ਰਖਿਆ ਗਿਆ ਹੈ।
6। ਕਮਿਉਨਿਟੀ ਹਾਲ ਬੁਕਿੰਗ ਫੀਸ:-
ਸਾਲ 2022-2023 ਵਿਚ ਇਸ ਮੱਦ ਅਧੀਨ ਰੁ 42.00 ਲੱਖ ਰੂਪਏ ਦਾ ਉਪਬੰਧ ਰਖਿਆ ਗਿਆ ਸੀ ਜਿਸ ਦੇ ਵਿਰੁੱਧ ਦਸਬੰਰ 2022 ਤੱਕ ਰੁਪਏ 27.59 ਲੱਖ ਰੁਪਏ ਦੀ ਆਮਦਨ ਪ੍ਰਾਪਤ ਹੋ ਚੁਕੀ ਹੈ ਅਤੇ ਮਾਰਚ 2023 ਦੇ ਖਤਮ ਹੋਣ ਤੱਕ ਇਸ ਮੱਦ ਅਧੀਨ 39.59 ਲੱਖ ਰੁਪਏ ਆਮਦਨ ਹੋਣ ਦੀ ਊਮੀਦ ਹੈ। ਸਾਲ 2023-2024 ਦੇ ਬਜਟ ਵਿਚ ਇਸ ਮੱਦ ਅਧੀਨ ਰੁ 60.00 ਲੱਖ ਰੂਪਏ ਦਾ ਉਪਬੰਧ ਰਖਿਆ ਗਿਆ ਹੈ।
ਵਿਗਿਆਪਨਾਂ ਤੋਂ ਹੋਣ ਵਾਲੀ ਆਮਦਨ :—
ਸਾਲ 2022-2023 ਵਿੱਚ ਇਸ ਮੱਦ ਅਧੀਨ ਰੁ 1100.00 ਲੱਖ ਦਾ ਉਪਬੰਧ ਕੀਤਾ ਗਿਆ ਸੀ ਜਿਸ ਦੇ ਵਿਰੁਧ ਮਾਹ ਦਸੰਬਰ 2022 ਤੱਕ ਰੁ 451.06 ਲੱਖ ਪ੍ਰਾਪਤ ਹੋ ਚੁਕੇ ਹਨ ਅਤੇ ਆਸ ਕੀਤੀ ਜਾਂਦੀ ਹੈ ਕਿ ਸਾਲ 2022-2023 ਦੇ ਖਤਮ ਹੋਣ ਤੱਕ ਰੁ 601.06 ਲੱਖ ਰੁਪਏ ਹੋਣ ਦੀ ਉਮੀਦ ਹੈ। ਸਾਲ 2023-2024 ਵਿਚ ਇਸ ਮੱਦ ਅਧੀਨ ਰੁ. 3000.00 ਲੱਖ ਦਾ ਟੀਚਾ ਰਖਿਆ ਗਿਆ ਹੈ।
ਵਾਟਰ ਸਪਲਾਈ ਅਤੇ ਸੀਵਰੇਜ਼ :—
ਸਾਲ 2022-2023 ਵਿਚ ਇਸ ਮੱਦ ਅਧੀਨ ਰੁ 130.00 ਲੱਖ ਰੁਪਏ ਦਾ ਆਮਦਨ ਬਜਟ ਰਖਿਆ ਗਿਆ ਸੀ। ਇਸ ਮੱਦ ਅਧੀਨ 253.15 ਲੱਖ ਰੁਪਏ ਹੋ ਚੁੱਕੀ ਹੈ ਅਤੇ ਮਾਰਚ 2023 ਤੱਕ 343.15 ਲੱਖ ਰੁਪਏ ਆਮਦਨ ਹੋਣ ਦੀ ਉਮੀਦ ਹੈ। ਸਾਲ 2023-2024 ਲਈ 400.00 ਲੱਖ ਰੁਪਏ ਦਾ ਟੀਚਾ ਇਸ ਮੱਦ ਅਧੀਨ ਤਜਵੀਜਤ ਹੈ।
ਬਿਲਡਿੰਗ ਐਪਲੀਕੇਸ਼ਨ ਫੀਸ:—
ਸਾਲ 2023-2024 ਵਿਚ ਇਸ ਮੱਦ ਅਧੀਨ ਰੁ 10.00 ਲੱਖ ਦਾ ਟੀਚਾ ਰਖਿਆ ਗਿਆ ਹੈ।
ਲਾਇਸੈਂਸ ਫੀਸ:—
ਸਾਲ 2023-2024 ਦੋਰਾਨ ਇਸ ਮੱਦ ਅਧੀਨ 50.00 ਲੱਖ ਰੁਪਏ ਦਾ ਟੀਚਾ ਰਖਿਆ ਗਿਆ ਹੈ।
ਹੋਰ ਮੱਦਾਂ:—
ਸਾਲ 2023-2024 ਲਈ 376.00 ਲੱਖ ਰੁਪਏ ਦੀ ਆਮਦਨ ਹੋਰ ਮੱਦਾਂ ਅਧੀਨ ਤਜਵੀਜ ਕੀਤੀ ਜਾਂਦੀ ਹੈ।

ਇਥੇ ਹੋਵੇਗਾ ਖਰਚਾ :-
ਖਰਚਾ:—
ਸਾਲ 2022-23 ਲਈ ਸਰਕਾਰ ਵੱਲੋਂ 13607.00 ਲੱਖ ਰੁਪਏ ਦਾ ਖਰਚਾ ਪ੍ਰਵਾਨ ਕੀਤਾ ਗਿਆ ਸੀ, ਜਿਸ ਦੇ ਵਿਰੁੱਧ ਸਾਲ 2022-23 ਦੌਰਾਨ 13624.26 ਲੱਖ ਰੁਪਏ ਖ਼ਰਚਾ ਹੋਣ ਦੀ ਸੰਭਾਵਨਾ ਹੈ। ਸਾਲ 2023-2024 ਲਈ ਨਗਰ ਨਿਗਮ ਵਲੋਂ ਅਮਲਾ, ਕੰਟੀਜੇਂਸੀ ਅਤੇ ਵਿਕਾਸ ਦੇ ਕੰਮਾਂ ਲਈ ਖਰਚਾ ਇਸ ਤਰ੍ਹਾਂ ਹੋਵੇਗਾ :-
ਅਮਲਾ:—
2023-2024 ਦੋਰਾਨ ਇਸ ਮੱਦ ਅਧੀਨ ਰੈਗੁਲਰ ਅਸਾਮੀਆਂ ਦਾ ਖਰਚਾ, ਰਿਟਾਇਰਮੈਂਟ ਡਿਉਜ, ਦਫ਼ਤਰੀ ਕੰਮ ਲਈ ਸਟਾਫ, ਫਾਇਰ ਸ਼ਾਖਾ, ਹੋਰਟੀਕਲਚਰ, ਬਿਜਲੀ ਸ਼ਾਖਾ, ਕੈਟਲ ਕੈਚਰ, ਫੋਗਿੰਗ ਅਤੇ ਕੰਮਿਉਨਿਟੀ ਹਾਲ ਦੇ ਰੱਖ—ਰਖਾਵ ਵਿੱਚ ਆਉਟ ਸੋਰਸਜ਼ ਰਾਂਹੀ ਭਰੀਆਂ ਗਈਆਂ ਅਸਾਮੀਆਂ ਅਤੇ ਨਵੀ ਇੰਨਸੋਰਸ ਦਰਜਾ—4 ਅਸਾਮੀਆਂ ਜਿਵੇ ਕਿ ਸਫਾਈ ਸੇਵਕ/ਸੀਵਰਮੈਨ ਆਦਿ ਉਪਰ ਲਗਭਗ ਖਰਚਾ 6700.00 ਲੱਖ ਰੁਪਏ ਹੋਣ ਦੀ ਸੰਭਾਵਨਾ ਹੈ।
ਕੰਟੀਜੈਂਸੀ ਖਰਚੇ:—
ਸਾਲ 2023-2024 ਵਿਚ ਇਸ ਮੱਦ ਅਧੀਨ ਰੁ 626।00 ਲੱਖ ਰੁਪਏ ਦਾ ਟੀਚਾ ਰਖਿਆ ਗਿਆ ਹੈ।
ਵਿਕਾਸ ਦੇ ਕੰਮਾਂ ਤੇ ਖਰਚੇ ਬਾਰੇ:—
ਸਾਲ 2022-2023 ਅਧੀਨ ਸਰਕਾਰ ਵਲੋਂ ਇਸ ਮੱਦ ਅਧੀਨ ਰੁ 9335.00 ਲੱਖ ਰੁਪਏ ਦਾ ਟੀਚਾ ਪ੍ਰਵਾਨ ਕੀਤਾ ਗਿਆ ਸੀ ਜਿਸ ਦੇ ਵਿਰੁਧ ਦਸੰਬਰ 2022 ਤੱਕ 4893.53 ਲੱਖ ਰੁਪਏ ਖਰਚ ਹੋ ਚੁਕੇ ਹਨ ਅਤੇ ਸਾਲ ਦੇ ਖਤਮ ਹੋਣ ਤੱਕ ਰੁਪਏ 2367.95 ਲੱਖ ਰੁਪਏ ਹੋਰ ਖਰਚ ਹੋਣ ਦੀ ਸੰਭਾਵਨਾ ਹੈ। ਸਾਲ 2023-2024 ਲਈ ਇਸ ਮੱਦ ਅਧੀਨ ਕੁੱਲ ਖਰਚਾ 11220.00 ਲੱਖ ਰੁਪਏ ਤਜਵੀਜ ਕੀਤਾ ਗਿਆ ਹੈ ਜਿਸ ਵਿਚੋ 200.00 ਲੱਖ ਰੁਪਏ ਅਮਰੂਤ ਸਕੀਮ ਅਧੀਨ ਰੀਹੇਬਲਿਟੇਸ਼ਨ ਆਫ ਸੀਵਰੇਜ ਨੈਟਵਰਕ ਅਤੇ ਆਗਮੈਨਟੇਸ਼ਨ ਆਫ ਵਾਟਰ ਸਪਲਾਈ ਦੇ ਕੰਮ ਲਈ ਪ੍ਰਾਪਤ ਹੋਣ ਵਾਲੀ ਗਰਾਂਟ ਦੇ ਵਿਰੁੱਧ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੇ ਹਿੱਸੇ ਵੱਜੋ ਖਰਚ ਕਰਨੇ ਹੋਣਗੇ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...