Editor-In-Chief

spot_imgspot_img

ਪਾਕਿਸਤਾਨ ਜਾਣ ਦੀ ਫਿਰਾਕ ’ਚ 11 ਬੰਗਲਾਦੇਸ਼ੀ ਗ੍ਰਿਫ਼ਤਾਰ

Date:

ਅੰਮ੍ਰਿਤਸਰ,13 ਅਕਤੂਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਪਾਕਿਸਤਾਨ ਜਾਣ ਦੀ ਯੋਜਨਾ ਬਣਾ ਰਹੇ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਟਾਰੀ ਸਰਹੱਦ (Atari Border) ਤੋਂ ਗ੍ਰਿਫ਼ਤਾਰ ਕੀਤਾ ਹੈ,ਮਿਲੀ ਜਾਣਕਾਰੀ ਅਨੁਸਾਰ 11 ਨਾਗਰਿਕਾਂ ਵਿਚ ਤਿੰਨ ਮਹਿਲਾਵਾਂ ਅਤੇ ਤਿੰਨ ਬੱਚੇ ਵੀ ਸ਼ਾਮਲ ਹਨ,ਇਹ ਸਾਰੇ ਪਾਕਿਸਤਾਨ ਘੁੰਮਣ ਜਾਣਾ ਚਾਹੁੰਦੇ ਸਨ ਪਰ ਇਨ੍ਹਾਂ ਕੋਲ ਨਾ ਤਾਂ ਪੈਸੇ ਸਨ ਅਤੇ ਨਾ ਹੀ ਜ਼ਰੂਰੀ ਦਸਤਾਵੇਜ਼ ਸਨ।

ਜਿਨ੍ਹਾਂ ਜ਼ਰੀਏ ਇਹ ਪਾਕਿਸਤਾਨ ਜਾ ਸਕਦੇ ਸਨ,ਜਾਣਕਾਰੀ ਮੁਤਾਬਕ ਇਹ ਸਾਰੇ ਬੁਧਵਾਰ ਨੂੰ ਅੰਮ੍ਰਿਤਸਰ (Amritsar) ਪਹੁੰਚੇ ਅਤੇ ਰੀਟਰੀਟ ਸੈਰਮਨੀ (Retreat Ceremony) ਵੇਖਣ ਲਈ ਅਟਾਰੀ ਸਰਹੱਦ (Atari Border) ਤੇ ਚਲੇ ਗਏ,ਅਟਾਰੀ ਸਰਹੱਦ (Atari Border) ’ਤੇ ਉਨ੍ਹਾਂ ਨੂੰ ਇਕ ਵਿਅਕਤੀ ਮਿਲਿਆ ਜਿਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ 25 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਬਦਲੇ ਉਨ੍ਹਾਂ ਦੀ ਮਦਦ ਕਰ ਸਕਦਾ ਹੈ।

ਉਕਤ ਵਿਅਕਤੀ ਨੇ ਉਨ੍ਹਾਂ ਕੋਲੋਂ ਪੈਸੇ ਲਏ ਅਤੇ ਰਾਤ 8 ਵਜੇ ਦੇ ਕਰੀਬ ਉਨ੍ਹਾਂ ਨੂੰ ਡਿਫੈਂਸ ਲਾਈਨ (Defense Line) ਕੋਲ ਬਣੇ ਬੰਕਰਾਂ ਵਿਚ ਲੁਕੋ ਦਿਤਾ, ਇਸ ਤੋਂ ਬਾਅਦ 12.30 ਵਜੇ ਦੇ ਕਰੀਬ ਸਾਰੇ ਬੰਗਲਾਦੇਸ਼ੀ ਬੰਕਰਾਂ ਦੇ ਵਿਚੋਂ ਨਿਕਲ ਕੇ ਰੋੜਾ ਵਾਲਾ ਪਿੰਡ ਦੇ ਕੋਲ ਆਈ.ਸੀ.ਪੀ. (ICP) ਵੱਲ ਪਹੁੰਚ ਗਏ,ਇਸ ਤੋਂ ਬਾਅਦ ਉਹ ਇਕ-ਦੂਜੇ ਨੂੰ 11 ਫੁੱਟ ਉੱਚੀ ਕੰਧ ਟਪਾਉਣ ਲੱਗੇ,ਇਸ ਦੌਰਾਨ ਇਕ ਗਰਭਵਤੀ ਔਰਤ ਦਾ ਕੰਧ ਟੱਪਣ ਦੌਰਾਨ ਗਰਭਪਾਤ ਵੀ ਹੋ ਗਿਆ।

ਕੰਧ ਟੱਪਣ ਤੋਂ ਬਾਅਦ ਸਾਰੇ ਬੰਗਲਾਦੇਸ਼ੀ ਆਈ.ਸੀ.ਪੀ. (ICP) ਵਿਚ ਹੀ ਲੁਕੇ ਰਹੇ,ਇਸ ਦੌਰਾਨ ਬੀ.ਐਸ.ਐਫ. (BSF) ਦੀ ਨਜ਼ਰ ਉਨ੍ਹਾਂ ’ਤੇ ਪੈ ਗਈ ਅਤੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ,ਬੀ.ਐਸ.ਐਫ. (BSF) ਇਸ ਨੂੰ ਮਨੁੱਖੀ ਤਸਕਰੀ ਦਾ ਮਾਮਲਾ ਦੇਖਦੇ ਹੋਏ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...