ਸੰਜੁਕਤ ਸਮਾਜ ਮੋਰਚਾ ਅਤੇ ਚੋਣਾਂ ਲੜਨ ਬਾਰੇ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਖੁਲਾਸਾ
ਚੰਡੀਗੜ੍ਹ 2 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ) ਬਲਬੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਨੇ ਉਨ੍ਹਾਂ ਨੇ ਕਿਹਾ ਕਿ ਜਦੋਂ 2022 ਦੇ ਵਿਚ ਚੋਣਾਂ ਹੋਈਆਂ ਸਨ ਮੈਨੂੰ ਧੱਕੇ ਦੇ ਨਾਲ ਚੋਣਾਂ ਲੜਾਈਆਂ ਗਈਆਂ ਸੀ ਮੈਂ ਚੋਣ ਨਹੀਂ ਲੜਨਾ ਚਾਹੁੰਦਾ ਸੀ ਉਨ੍ਹਾਂ ਕਿਹਾ ਕਿ ਪਹਿਲਾਂ ਮੈਨੂੰ ਚੋਣ ਲੜਨ ਦੇ ਲਈ ਆਖਿਆ ਗਿਆ ਤੇ ਫਿਰ ਪਿੱਛੇ ਹਟਣ ਲਈ ਕਿਹਾ ਗਿਆ ਚੋਣਾਂ ਮੌਕੇ ਟਿਕਟਾਂ ਵੰਡਣ ਅਤੇ ਏਜੰਡਾ ਤੈਅ ਕਰਨ ਦੇ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਸੀ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਪ੍ਰੈੱਸ ਕਾਨਫਰੰਸ ਰਿਹਾ ਸੀ ਉਸ ਸਮੇਂ ਸਾਡੇ ਪਿਛਲੇ ਪਾਸੇ ਸੰਯੁਕਤ ਸਮਾਜ ਮੋਰਚਾ ਦਾ ਵੱਡਾ ਬੋਰਡ ਲਗਾ ਦਿੱਤਾ ਗਿਆ ਜਿਸ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਸੀ ਉਸ ਸਮੇਂ ਸੰਯੁਕਤ ਸਮਾਜ ਮੋਰਚਾ ਜਿਨ੍ਹਾਂ ਲੋਕਾਂ ਵੱਲੋਂ ਬਣਾਇਆ ਗਿਆ ਸੀ ਉਹ ਅੱਜ ਕਿਸਾਨੀ ਮੰਗਾਂ ਤੇ ਕਿਸਾਨਾਂ ਦੇ ਭਗੌੜੇ ਹੋ ਚੁੱਕੇ ਹਨ ।
ਬਲਬੀਰ ਸਿੰਘ ਰਾਜੇਵਾਲ ਨੇ ਇਹ ਵੀ ਕਿਹਾ ਕਿ ਮੈਂ ਕਦੇ ਸਰਕਾਰ ਤੋਂ ਕੋਈ ਫਾਇਦਾ ਨਹੀਂ ਰਿਹਾ ਕੋਈ ਚੇਅਰਮੈਨੀ ਨਹੀਂ ਲਈ ਹਾਂ ਜਦੋਂ ਤੋਂ ਹੋਸ਼ ਸੰਭਾਲੀ ਅਤੇ ਹਮੇਸ਼ਾ ਕਿਸਾਨਾਂ ਦੇ ਲਈ ਲੜਦੇ ਆ ਰਹੇ ਹਾਂ ਕਿਸਾਨਾਂ ਦੀਆਂ ਮੰਗਾਂ ਪੂਰੇ ਜ਼ੋਰਦਾਰ ਤਰੀਕੇ ਦੇ ਨਾਲ ਸਰਕਾਰ ਕੋਲ ਚੱਕੀਆਂ ਅਤੇ ਉਨ੍ਹਾਂ ਨੂੰ ਉਸ ਦਾ ਹੱਲ ਵੀ ਕਰਵਾ ਕੇ ਦਿੱਤਾ ਹੈ ।
ਅੱਜ ਪ੍ਰੈਸ ਕਾਨਫਰੰਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਸਰਕਾਰ ਤੋਂ ਮੀਂਹ ਅਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਦੇ ਲਈ ਵੀ ਜਲਦ ਤੋਂ ਜਲਦ ਰਾਹਤ ਪੈਕੇਜ ਜਾਰੀ ਕਰਨ ਅਤੇ ਗਦਾਵਾਰੀਆਂ ਕਰਵਾ ਕੇ ਕਿਸਾਨਾਂ ਨੂੰ ਪੈਸੇ ਦੇਣ ਦੀ ਗੱਲ ਆਖੀ ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਵਿਚ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ ਮੀਂਹ ਤੇ ਗੜੇਮਾਰੀ ਦੇ ਕਾਰਨ ਹੋਇਆ ਹੈ ।