ਵਿਜੀਲੈਂਸ ਅੱਜ ਸਾਬਕਾ MLA ਕੁਲਦੀਪ ਸਿੰਘ ਵੈਦ ਤੋਂ ਤੀਜੀ ਵਾਰੀ ਕਰੇਗੀ ਪੁੱਛਗਿੱਛ
ਚੰਡੀਗੜ੍ਹ 6 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ )
ਵਿਜੀਲੈਂਸ ਅੱਜ ਫਿਰ ਸਾਬਕਾ MLA ਕੁਲਦੀਪ ਸਿੰਘ ਵੈਦ ਤੋਂ ਪੁੱਛਗਿੱਛ ਕਰੇਗੀ । ਪੰਜਾਬ ਵਿਜੀਲੈਂਸ ਵੱਲੋਂ ਲਗਾਤਾਰ ਭ੍ਰਿਸ਼ਟ ਨੇਤਾਵਾਂ ਅਤੇ ਅਫ਼ਸਰਾਂ ਦੇ ਉਪਰ ਕਾਰਵਾਈ ਜਾਰੀ ਹੈ ਤੇ ਉਹਨਾਂ ਉਪਰ ਸ਼ਿਕੰਜਾ ਕਸਿਆ ਜਾ ਰਿਹਾ ਹੈ । ਅੱਜ ਪੰਜਾਬ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਬੈਦ ਨੂੰ ਫਿਰ ਤੋਂ ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਵੀ ਕੁਲਦੀਪ ਸਿੰਘ ਵੈਦ ਤੋਂ ਵਿਜੀਲੈਂਸ ਨੇ ਦੋ ਵਾਰ ਪੁੱਛਗਿੱਛ ਕੀਤੀ ਹੈ । ਕੁਲਦੀਪ ਸਿੰਘ ਵੈਦ ਨੂੰ ਵਿਜੀਲੈਂਸ ਵੱਲੋਂ 21 ਮਾਰਚ ਅਤੇ 29 ਮਾਰਚ ਨੂੰ ਵੀ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਲੇਕਿਨ ਉਨ੍ਹਾਂ ਵੱਲੋਂ ਦਸਤਾਵੇਜ਼ ਨਾ ਲਿਆਉਣ ਅਤੇ ਸਹੀ ਜਾਣਕਾਰੀ ਨਾ ਦੇਣ ਦੇ ਲਈ ਅੱਜ ਤੀਜੀ ਵਾਰ ਫਿਰ ਤੋਂ ਪੁੱਛ ਗਿੱਛ ਹੋਵੇਗੀ ਉਹਨਾਂ ਕੋਲ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ ਅੱਜ ਕੁਲਦੀਪ ਸਿੰਘ ਵੈਦ ਤੋਂ ਪੁੱਛਿਆ ਜਾਵੇਗਾ ਕਿ ਉਨ੍ਹਾਂ ਵੱਲੋਂ ਕਿਸ ਤਰਾਂ ਦੇ ਨਾਲ ਜਾਇਦਾਦ ਬਣਾਈ ਗਈ ਹੈ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਕਿਵੇਂ ਹੋਇਆ , ਵਿਜੀਲੈਂਸ ਵੱਲੋਂ ਉਨ੍ਹਾਂ ਦੀਆਂ ਬੈਂਕਾਂ ਦੀ ਡਿਟੇਲ ਅਤੇ ਲਾਕਰਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ ।