ਲਾਇਨਜ਼ ਕਲੱਬ ਮੋਹਾਲੀ ਨੇ PGI ਦੇ ਲਈ 69 ਯੂਨਿਟ ਬਲੱਡ ਇਕੱਠਾ ਕੀਤਾ

153


ਮੋਹਾਲੀ 18 ਮਾਰਚ ( ਹਰਪ੍ਰੀਤ ਸਿੰਘ ਜੱਸੋਵਾਲ )
ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਨੇ ਗ੍ਰਾਮ ਪੰਚਾਇਤ ਮੌਲੀ ਬੈਦਵਾਨ ਅਤੇ ਸਰਪੰਚ ਸ਼੍ਰੀ ਬੀ.ਕੇ. ਗੋਇਲ ਜੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਅਤੇ ਸ਼ੁਗਰ ਚੈੱਕਅਪ ਕੈਂਪ ਪਿੰਡ ਮੌਲੀ ਬੈਦਵਾਨ, ਸੈਕਟਰ-80, ਗੁਰਦਵਾਰਾ ਸਿੰਘ ਸ਼ਹੀਦਾਂ ਵਿੱਖੇ ਲਗਾਇਆ।
ਪੱਤਰਕਾਰਾਂ ਨੂੰ ਜਾਨਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਲਾਇਨ ਅਮਨਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਕੈਂਪ ਦੌਰਾਨ ਪੀ.ਜੀ.ਆਈ. ਦੀ ਟੀਮ ਵੱਲੋਂ 69 ਯੂਨਿਟ ਬਲੱਡ * ਇਕੱਤਰ ਕੀਤਾ ਗਿਆ। ਜੋ ਕਿ ਪੀ.ਜੀ.ਆਈ. ਵਿੱਚ ਦੁਰੋਂ ਦੁਰੋਂ ਪਹੁੰਚਦੇ ਲੌੜਵੰਦ ਮਰੀਜ਼ਾਂ ਲਈ ਸਹਾਇਕ ਹੋਏਗਾ। ਇਸ ਉਪਰੰਤ ਲਾਇਨਜ਼ ਕਲੱਬ ਮੋਹਾਲੀ ਵੱਲੋਂ ਖੂਨਦਾਨ ਕਰਨ ਵਾਲੇ ਡੋਨਰਜ਼ ਦਾ ਸਨਮਾਨ ਵੀ ਕੀਤਾ ਗਿਆ ਅਤੇ ਜਿੰਨੀ ਹੈਲਥ ਕੇਅਰ ਵੱਲੋਂ *ਡਾ. ਅਨਿਲ ਭੰਸਾਲੀ (DM, Endocrinology) ਦੀ ਟੀਮ ਵੱਲੋਂ ਕੈਂਪ ਦੋਰਾਨ 56 ਸ਼ੁਗਰ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਸ਼ੁਗਰ ਨੂੰ ਕੰਟਰੋਲ ਵਿੱਚ ਕਿਵੇਂ ਰੱਖਣਾ ਹੈ ਅਤੇ ਖਾਣ-ਪੀਣ ਦਾ ਕਿਵੇਂ ਖਿਆਲ ਰੱਖਣਾ ਹੈ, ਇਸ ਬਾਰੇ ਵੀ ਜਾਣਕਾਰੀਆਂ ਦਿੱਤੀਆਂ ਗਈਆਂ ।

LEAVE A REPLY

Please enter your comment!
Please enter your name here