ਮੈਂ ਪੰਜਾਬੀਆਂ ਦੀ ਚਹੇਤੀ ਆਈਲੈਟਸ ਬੋਲਦੀ ਹਾਂ
IELTS#
ਸ਼ਰਾਪ ਜਾਂ ਵਰਦਾਨ-
ਕਵਿਤਾ ਸਰੁਪ:-
ਮੈਂ ਪੰਜਾਬੀਆਂ ਦੀ ਚਹੇਤੀ ਆਈਲੈਟਸ ਬੋਲਦੀ ਹਾਂ,
ਮੈਂ ਅੱਜ ਆਪਣੇ ਭੇਦ ਤੁਹਾਡੇ ਅੱਗੇ ਖੋਲਦੀ ਹਾਂ।
ਮੈਨੂੰ ਪਾਉਣ ਲਈ ਘਰ-ਜ਼ਮੀਨਾਂ ਨੇ ਸਭ ਗਹਿਣੇ ਧਰਦੇ,
ਮੇਰੇ ਪਿੱਛੇ ਉੱਮਰ ਭਰ ਦੀ ਪੂੰਜੀ ਲਾਣੋ ਨਾ ਡਰਦੇ।
ਮੈਂ ਜਿਸਨੂੰ ਇਕ ਵਾਰ ਤੋਰਿਆ ਉਹ ਘੱਟ ਹੀ ਮੁੜਿਆ,
ਸ਼ਿਫਟਾਂ, ਮਿੱਠੀਆਂ ਜੇਲਾਂ ਵਿੱਚ ਰਹਿੰਦਾ ਹੈ ਰੁੜਿਆ।
ਮੈਂ ਪੰਜਾਬੀਆਂ ਦੇ ਖੂਨ ਵਿੱਚ ਰਚੀ ਬਣਕੇ ਐਸਾ ਨਸ਼ਾ,
ਜਿਸਨੇ ਬਦਲ ਕੇ ਰੱਖਤੀ ਪੰਜਾਬ ਦੀ ਦਿਸ਼ਾ ਤੇ ਦਸ਼ਾ।
ਮੈਂ ਡਾਲਰਾਂ-ਪੌਡਾਂ ਦੇ ਲਾਲਚ ਦਾ ਐਸਾ ਚੱਕਰ ਚਲਾਇਆ,
ਜੋ ਏਸ ਵਿਚ ਫ਼ਸਿਆ ਮੁੜ ਕਦੇ ਨਿਕਲ ਨਹੀਂ ਪਾਇਆ।
ਮੈਂ ਜਹਾਜ਼ ਚੜਾ ਦੇਂਦੀ ਹਰ ਇਕ ਨੂੰ ਜਵਾਨੀ ਰੁੱਤੇ,
ਖਾਲੀ ਪਈਆ ਕੋਠੀਆਂ ਵਿਚ ਸੋਣ ਭਈਏ ਤੇ ਕੁੱਤੇ।
ਹਰਪ੍ਰੀਤ ਬੜਾ ਮਾਣ ਸੀ ਪੰਜਾਬੀਆਂ ਨੂੰ ਆਪਣੀ ਨੌਜਵਾਨੀ ਉੱਤੇ,
ਖੰਨੇ ਵਾਲਿਆ ਸਭ ਮੇਰਾ ਨਾਮ ਹੀ ਜਪਦੇ ਹੁਣ ਜਾਗਦੇ ਤੇ ਸੁੱਤੇ।
ਵੱਲੋਂ -ਹਰਪ੍ਰੀਤ ਆਹਲੂਵਾਲੀਆ