Editor-In-Chief

spot_imgspot_img

ਪੰਜਾਬ ਸਰਕਾਰ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਗੁ:ਸੀਸ ਗੰਜ ਸਾਹਿਬ ਜਾਂਦੇ ਮੇਨ ਰਸਤੇ ਚ’ ਰੋਜਾਨਾ ਓਵਰ ਫਲੋ ਹੁੰਦੇ ਨੇ ਸੀਵਰੇਜ

Date:

ਪੰਜਾਬ ਸਰਕਾਰ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ
ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਗੁ:ਸੀਸ ਗੰਜ ਸਾਹਿਬ ਜਾਂਦੇ ਮੇਨ ਰਸਤੇ ਚ’ ਰੋਜਾਨਾ ਓਵਰ ਫਲੋ ਹੁੰਦੇ ਨੇ ਸੀਵਰੇਜ

ਸ਼੍ਰੀ ਅਨੰਦਪੁਰ ਸਾਹਿਬ 3 ਮਈ (ਸਤਿੰਦਰ ਪਾਲ ਸਿੰਘ) ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਸਰਵਪੱਖੀ ਵਿਕਾਸ ਦੀਆਂ ਖਬਰਾਂ ਰੋਜਾਨਾ ਸੁਣਨ ਨੂੰ ਮਿਲਦੀਆਂ ਹਨ ਪ੍ਰੰਤੂ ਇਹ ਵਿਕਾਸ ਹੋ ਕਿੱਥੇ ਰਿਹਾ ਹੈ,ਇਹ ਕਿਤੇ ਨਜਰ ਨਹੀਂ ਆ ਰਿਹਾ ,ਸ਼੍ਰੀ ਅਨੰਦਪੁਰ ਸਾਹਿਬ ਵਰਗੀ ਪਾਵਨ ਪਵਿੱਤਰ ਧਰਤੀ ਜਿੱਥੇ ਰੋਜਾਨਾ ਹਜਾਰਾਂ ਤੀਰਥ ਯਾਤਰੀ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਆਉਂਦੇ ਹਨ ਤੇ ਪੰਜਾਬ ਸਰਕਾਰ ਇਸ ਨਗਰੀ ਨੂੰ ਟੂਰਿਜਮ ਦਾ ਹੱਬ ਬਣਾਉਣ ਦਾ ਐਲਾਨ ਕਰ ਚੁੱਕੀ ਹੈ,ਵਿਕਾਸ ਤੋਂ ਵਾਂਝੀ ਹੈ ਤੇ ਸਰਕਾਰਾਂ ਇੱਥੋਂ ਦੇ ਵਸਨੀਕਾਂ ਨੂੰ ਜਰੂਰੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਪੂਰੀ ਤਰਾਂ ਅਸਫਲ ਸਿੱਧ ਹੋਈਆਂ ਹਨ।ਪਿਛਲੀ ਕਾਂਗਰਸ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਮੁੱਢਲੀ ਸਮੱਸਿਆ,ਸੀਵਰੇਜ ਸਿਸਟਮ ਨੂੰ ਬਦਲਣ ਦਾ ਐਲਾਨ ਕੀਤਾ ਗਿਆ ਸੀ ਤੇ ਨਵੀਂ ਪਾਈਪ ਲਾਈਨ ਪਾਈ ਗਈ ਸੀ ਪ੍ਰੰਤੂ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਸੀਵਰੇਜ ਓਵਰਫਲੋ ਹੋਣ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ।ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਗੁ:ਸੀਸ ਗੰਜ ਸਾਹਿਬ ਜਾਂਦੇ ਮੁੱਖ ਮਾਰਗ ਦੇ ਸੀਵਰੇਜ ਰੋਜਾਨਾ ਓਵਰ ਫਲੋ ਹੁੰਦੇ ਹਨ ਤੇ ਸੰਗਤਾਂ ਮੂੰਹ ਤੇ ਰੁਮਾਲ ਰੱਖ ਕੇ ਸਰਕਾਰਾਂ ਨੂੰ ਕੋਸਦੀਆਂ ਗੰਦਗੀ ਤੇ ਬਦਬੂ ਨਾਲ ਭਰੇ ਰਸਤੇ ਵਿੱਚੋਂ ਲੰਘਣ ਲਈ ਮਜਬੂਰ ਹੁੰਦੀਆਂ ਹਨ।ਸ਼ਿਕਾਇਤ ਕੀਤੀ ਜਾਂਦੀ ਹੈ ਸਫਾਈ ਵਾਲੀ ਗੱਡੀ ਆਉਂਦੀ ਹੈ ਤੇ ਮੁਲਾਜਮ ਹੱਥ ਖੜੇ ਕਰਕੇ ਚੱਲੇ ਜਾਂਦੇ ਹਨ ਕਿਉਂਕਿ 70 ਸਾਲ ਪਹਿਲਾਂ ਪਏ ਪਾਈਪ ਪੂਰੀ ਤਰਾਂ ਗਲ ਸੜ ਚੁੱਕੇ ਹਨ।ਅਧਿਕਾਰੀ ਆਉਂਦੇ ਹਨ ਮੋਕਾ ਵੇਖਦੇ ਹਨ ਤੇ ਲਾਰੇ ਲੱਪੇ ਲਾ ਕੇ ਤੁਰਦੇ ਬਣਦੇ ਹਨ ਕਿਉਂਕਿ ਮਹਿਕਮੇ ਕੋਲ ਫੰਡਾਂ ਦੀ ਘਾਟ ਹੈ।ਪਿਛਲੇ ਇੱਕ ਹਫਤੇ ਤੋਂ ਇਸ ਰਾਸਤੇ ਦਾ ਸੀਵਰੇਜ ਓਵਰ ਫਲੋ ਹੋੋ ਰਿਹਾ ਸੀ ਤੇ ਬਾਹਰ ਨਿਕਲੀ ਗੰਦਗੀ ਤੇ ਬਦਬੂ,ਜਿੱਥੇ ਮੁੱਹਲਾ ਵਾਸੀਆਂ ਲਈ ਜੀਅ ਦਾ ਜੰਜਾਲ ਬਣੀ ਹੋਈ ਸੀ ਤੇ ਤੀਰਥ ਯਾਤਰੀਆਂ ਲਈ ਵੀ ਮੁਸ਼ਕਿਲਾਂ ਪੈਦਾ ਕਰ ਰਹੀ ਸੀ।ਅਧਿਕਾਰੀਆਂ ਨੂੰ ਬਾਰ ਬਾਰ ਫੋਨ ਕਰਨ ਦੇ ਬਾਵਜੂਦ ਕੋਈ ਵੀ ਮੁਹੱਲਾ ਵਾਸੀਆਂ ਦੀ ਸਾਰ ਲੈਣ ਲਈ ਨਹੀਂ ਸੀ ਆ ਰਿਹਾ।ਅੱਜ ਜੇ.ਈ ਹਰਜਿੰਦਰ ਸਿੰਘ ਸਾਫ ਸਫਾਈ ਵਾਲੀ ਗੱਡੀ ਲੈ ਕੇ ਆਏ ਪ੍ਰੰਤੂ ਸਾਫ ਸਫਾਈ ਕਰਨ ਵਾਲੀ ਪਾਈਪ ਜਦੋਂ ਸੀਵਰੇਜ ਦੇ ਟੁੱਟੇ ਪਾਈਪਾਂ ਵਿੱਚੋਂ ਨਾ ਲੰਘਿਆ ਤਾਂ ਉਹ ਵੀ ਹੱਥ ਖੜੇ ਕਰਕੇ ਚਲੇ ਗਏ।ਜਾਂਦੇ ਜਾਂਦੇ ਫੰਡਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਐਨਾ ਜਰੂਰ ਕਹਿ ਗਏ ਕਿ ਉਨਾਂ ਵੱਲੋਂ ਵੀਡੀਓ ਗ੍ਰਾਫੀ ਕਰ ਲਈ ਗਈ ਹੈ ਤੇ ਐਕਸੀਅਨ ਸਾਹਿਬ ਨਾਲ ਗੱਲ ਕਰਕੇ ਜਲਦੀ ਹੀ ਇਸ ਪਾਈਪ ਲਾਈਨ ਦੇ ਐਸਟੀਮੇਟ ਬਣਾ ਲਿਆ ਜਾਵੇਗਾ।ਜਿਕਰਯੋਗ ਹੈ ਕਿ ਮੁਹੱਲਾ ਵਾਸੀਆਂ ਵੱਲੋਂ ਮਿਤੀ 12-09-2022 ਨੂੰ ਇੱਕ ਅਰਜੀ ਲਿਖ ਕੇ ਬਾਕਾਇਦਾ ਰੀਸੀਵਿੰਗ ਲੈ ਕੇ ਐਕਸੀਅਨ ਸਾਹਿਬ ਨੂੰ ਇਸ ਸਮੱਸਿਆ ਸੰਬੰਧੀ ਜਾਣੂੰ ਕਰਵਾਇਆ ਗਿਆ ਸੀ,ਮਾਣਯੋਗ ਐਡ.ਡੀ.ਐਮ ਸਾਹਿਬ ਨੂੰ ਵੀ ਅਰਜੀਆਂ ਦਿੱਤੀਆਂ ਗਈਆਂ ਸਨ ਪ੍ਰੰਤੂ ਕਿਸੇ ਦੇ ਕੰਨ ਤੇ ਕੋਈ ਜੂੰ ਨਹੀਂ ਸਰਕ ਰਹੀ।ਮਹਿਕਮਾ ਪਾਣੀ ਤੇ ਸੀਵਰੇਜ ਦੇ ਹਜਾਰਾਂ ਰੁਪਏ ਦੇ ਬਿੱਲ ਹਰ ਮਹੀਨੇ ਵਸੂਲ ਕਰਦਾ ਹੈ ਫੇਰ ਫੰਡਾਂ ਦੀ ਘਾਟ ਕਿਉੇਂ ਆ ਰਹੀ ਹੈ।ਮੁਹੱਲਾ ਵਾਸੀਆਂ ਨੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੂੰ ਵੀ ਅਪੀਲ ਕੀਤੀ ਕਿ ਮੁਹੱਲਾ ਵਾਸੀਆਂ ਤੇ ਸੰਗਤਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੀ ਇਸ ਮੁਸ਼ਕਿਲ ਦਾ ਤੁਰੰਤ ਕੋਈ ਹੱਲ ਲੱਭਿਆ ਜਾਵੇ ਤਾਂ ਜੋ ਗੰਦਗੀ ਤੇ ਬਦਬੂ ਕਾਰਨ ਫੈਲ ਰਹੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related