Editor-In-Chief

spot_imgspot_img

ਪਾਕਿਸਤਾਨ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਫੀਸ ‘ਚ ਕੀਤਾ ਵਾਧਾ,ਇਸ ਕਦਮ ਨਾਲ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ‘ਚ ਵਾਧਾ

Date:

ਚੰਡੀਗੜ੍ਹ, 15 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਹੁਣ ਸ੍ਰੀ ਕਰਤਾਰਪੁਰ ਸਾਹਿਬ ਜੀ (Shri Kartarpur Sahib Ji) ਜਾਣ ਵਾਲੇ ਸ਼ਰਧਾਲੂਆਂ ਤੋਂ ਵਾਧੂ ਫੀਸ ਵਸੂਲੇਗਾ,ਪਾਕਿਸਤਾਨ ਸਰਕਾਰ ਦੇ ਇਸ ਕਦਮ ਨਾਲ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ‘ਚ ਵਾਧਾ ਹੋ ਗਿਆ ਹੈ,ਸ੍ਰੀ ਕਰਤਾਰਪੁਰ ਸਾਹਿਬ ਜੀ (Shri Kartarpur Sahib Ji) ਜਾਣ ਵਾਲੇ ਵਿਦੇਸ਼ੀ ਸ਼ਰਧਾਲੂਆਂ ਨੂੰ ਹੁਣ ਪੰਜ ਡਾਲਰ ਦੀ ਟਿਕਟ ਖਰੀਦਣੀ ਪਵੇਗੀ,ਪਾਕਿਸਤਾਨ ਦੇ ਇਸ ਫੈਸਲੇ ‘ਤੇ ਬਹੁਤ ਸਾਰੀਆਂ ਪ੍ਰਤੀਕਿਰਿਆ ਆ ਰਹੀਆਂ ਹਨ,ਸ੍ਰੀ ਕਰਤਾਰਪੁਰ ਸਾਹਿਬ ਜੀ ਜਾਣ ਵਾਲੇ ਵਿਦੇਸ਼ੀ ਸ਼ਰਧਾਲੂਆਂ ਨੂੰ ਹੁਣ ਰੀ ਕਰਤਾਰਪੁਰ ਸਾਹਿਬ ਜੀ ਗੁਰਦੁਆਰੇ ਜਾਣ ਅਤੇ ਟਿਕਟ ਖਰੀਦਣ ਲਈ ਪੰਜ ਡਾਲਰ ਜਾਂ 1500 ਰੁਪਏ ਫੀਸ ਅਦਾ ਕਰਨੀ ਪਵੇਗੀ।

ਪਾਕਿਸਤਾਨ ਪਹਿਲਾਂ ਹੀ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ (Shri Kartarpur Sahib Ji) ਜਾਣ ਲਈ ਭਾਰਤੀ ਸ਼ਰਧਾਲੂਆਂ ਤੋਂ 20 ਡਾਲਰ ਵਸੂਲ ਰਿਹਾ ਹੈ,ਹਾਲਾਂਕਿ ਇਸ ਕਦਮ ਨੂੰ ਪਾਕਿਸਤਾਨ ’ਤੇ ਆਰਥਿਕ ਦਬਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ,ਪਾਕਿਸਤਾਨ ਸਰਕਾਰ ਦੇ ਨਵੇਂ ਫੈਸਲੇ ਨਾਲ ਇੱਕ ਵਾਰ ਫਿਰ ਪਾਕਿਸਤਾਨ ਦੀ ਨੀਅਤ ‘ਤੇ ਸਵਾਲ ਖੜ੍ਹੇ ਹੋ ਰਹੇ ਹਨ,ਪਾਕਿਸਤਾਨੀ ਵੀਜ਼ਾ ਲੈਣ ਵਾਲੇ ਅਤੇ ਸ੍ਰੀ ਕਰਤਾਰਪੁਰ ਸਾਹਿਬ ਜੀ (Shri Kartarpur Sahib Ji) ਲਾਂਘੇ ਤੋਂ ਇਲਾਵਾ ਹੋਰ ਰੂਟਾਂ ਰਾਹੀਂ ਆਉਣ ਵਾਲੇ ਸਿੱਖ ਸ਼ਰਧਾਲੂਆਂ ’ਤੇ ਪੰਜ ਡਾਲਰ ਦੀ ਫੀਸ ਲਗਾਉਣ ਦੇ ਫ਼ੈਸਲੇ ਨੇ ਪਾਕਿਸਤਾਨ ਸਰਕਾਰ ਵਿਰੁੱਧ ਗੁੱਸਾ ਭੜਕਾਇਆ ਹੈ,ਇੱਕ ਰਿਪੋਰਟ ਅਨੁਸਾਰ ਪ੍ਰਾਜੈਕਟ ਲਈ ਸ੍ਰੀ ਕਰਤਾਰਪੁਰ ਸਾਹਿਬ ਜੀ ਜਾਣ ਵਾਲੇ ਪਾਕਿਸਤਾਨੀ ਨਾਗਰਿਕਾਂ ਤੋਂ ਵੀ ਫੀਸ ਵਸੂਲੀ ਜਾਂਦੀ ਹੈ,ਸੂਤਰਾਂ ਅਨੁਸਾਰ ਪਾਕਿਸਤਾਨ ਤੋਂ ਆਏ ਲੋਕਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਜਾਣ ਲਈ ਪ੍ਰਤੀ ਵਿਅਕਤੀ 400 ਪਾਕਿਸਤਾਨੀ ਰੁਪਏ ਦੇਣੇ ਪੈਂਦੇ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਸ਼ੁਰੂ

ਸ਼ਿਮਲਾ,30 ਨਵੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਸ਼ਿਮਲਾ ਦੇ ਸ੍ਰੀਰਾਇਕੋਟੀ ਮੰਦਿਰ (Sriraikoti...

ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਸੂਬੇ ‘ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ

ਚੰਡੀਗੜ੍ਹ,30 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਸਰਕਾਰ (Punjab Govt)...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਕੀਰਤਪੁਰ-ਮਨਾਲੀ ਫੋਰਲੇਨ ਦਾ ਉਦਘਾਟਨ

ਚੰਡੀਗੜ੍ਹ,30 ਨਵੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਹਿਮਾਚਲ ਪ੍ਰਦੇਸ਼ (Himachal Pradesh) ਵਿੱਚ...

ਸਾਧੂ ਸਿੰਘ ਧਰਮਸੋਤ ਦੇ ਘਰ ED ਟੀਮ ਵੱਲੋਂ ਛਾਪੇਮਾਰੀ

ਚੰਡੀਗੜ੍ਹ,30 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਕਾਂਗਰਸ ਸਰਕਾਰ ‘ਚ ਮੁੱਖ...