ਬਰੇਲੀ,27 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਕਿਸਾਨਾਂ ਨੇ ਓਸਵਾਲ ਸ਼ੂਗਰ ਮਿੱਲ (Oswal Sugar Mill) ਦੇ ਜੀਐਮ ਬੀਐਨ ਮਿਸ਼ਰਾ ਨੂੰ ਭਜਾ-ਭਜਾ ਕੇ ਕੁੱਟਿਆ,ਕਿਸਾਨਾਂ ਨੇ ਖੰਡ ਮਿੱਲ ਦੇ ਗੇਟ ’ਤੇ ਬਹੇੜੀ ਦੀਆਂ ਤਿੰਨ ਗੰਨੇ ਦੀਆਂ ਟਰਾਲੀਆਂ ਫੜੀਆਂ ਹੋਈਆਂ ਸਨ,ਕਿਸਾਨਾਂ ਦਾ ਦੋਸ਼ ਹੈ ਕਿ ਪਿਛਲੀ ਅਦਾਇਗੀ ਨਹੀਂ ਕੀਤੀ ਗਈ,ਜਦੋਂਕਿ ਮਿੱਲ ਦੂਜੇ ਖੇਤਰਾਂ ਤੋਂ ਗੰਨਾ ਨਕਦੀ ਵਿੱਚ ਖਰੀਦ ਰਹੀ ਹੈ,ਮੌਕੇ ’ਤੇ ਪੁੱਜੇ ਵਿਧਾਇਕ,ਐਸਡੀਐਮ ਅਤੇ ਸੀਓ ਨੇ ਐਫਆਈਆਰ ਦਰਜ ਕਰਨ ਦਾ ਭਰੋਸਾ ਦਿੱਤਾ,ਜਿਸ ’ਤੇ ਕਿਸਾਨ ਸ਼ਾਂਤ ਹੋਏ।
ਦੱਸਿਆ ਗਿਆ ਕਿ ਓਸਵਾਲ ਸ਼ੂਗਰ ਮਿੱਲ (Oswal Sugar Mills) ਵਿਚ ਬਹੇੜੀ,ਮੀਰਗੰਜ,ਫਰੀਦਪੁਰ,ਬਰਖੇੜਾ ਆਦਿ ਖੇਤਰਾਂ ਤੋਂ ਗੰਨੇ ਦੀ ਨਗਦ ਖਰੀਦ ਕੀਤੀ ਜਾ ਰਹੀ ਹੈ,ਜਦੋਂਕਿ ਖੰਡ ਮਿੱਲ ਵਿੱਚ ਗੰਨੇ ਦੀ ਤੁਲਾਈ ਲਈ ਆਏ ਕਿਸਾਨ ਕਈ ਦਿਨਾਂ ਤੋਂ ਲਾਈਨ ਵਿੱਚ ਖੜ੍ਹੇ ਹਨ।
ਐਤਵਾਰ ਨੂੰ ਸਾਬਕਾ ਬਲਾਕ ਪ੍ਰਧਾਨ ਪੁਰਸ਼ੋਤਮ ਗੰਗਵਾਰ ਨੂੰ ਖੰਡ ਮਿੱਲ (Sugar Mill) ‘ਚ ਬਹੇੜੀ ਖੇਤਰ ਤੋਂ ਗੰਨੇ ਦੀ ਨਕਦੀ ‘ਚ ਖਰੀਦੇ ਜਾਣ ਦੀ ਸੂਚਨਾ ਮਿਲੀ,ਜਿਸ ‘ਤੇ ਉਹ ਕਿਸਾਨਾਂ ਨੂੰ ਨਾਲ ਲੈ ਕੇ ਪੁੱਜੇ ਅਤੇ ਬਾਹਰੀ ਇਲਾਕੇ ‘ਚੋਂ ਗੰਨੇ ਦੀ ਖਰੀਦ ਕਰਕੇ ਲਿਆਂਦੀਆਂ ਤਿੰਨ ਟਰਾਲੀਆਂ ਨੂੰ ਫੜ ਲਿਆ,ਇਸ ਦੌਰਾਨ ਕਿਸਾਨਾਂ ਅਤੇ ਖੰਡ ਮਿੱਲ ਅਧਿਕਾਰੀਆਂ ਵਿਚਕਾਰ ਤਕਰਾਰ ਵੀ ਹੋ ਗਈ,ਖੰਡ ਮਿੱਲ ਦੇ ਜੀਐਮ ਬੀਐਨ ਮਿਸ਼ਰਾ ਨੂੰ ਕਿਸਾਨਾਂ ਨੇ ਘੇਰ ਲਿਆ ਤੇ ਕੁੱਟਿਆ।