Editor-In-Chief

spot_imgspot_img

ਜਥੇਦਾਰ ਜਗਤਾਰ ਸਿੰਘ ਹਵਾਰਾ ਬਰੀ-ਕੌਮੀ ਇਨਸਾਫ਼ ਮੋਰਚਾ

Date:

ਜਥੇਦਾਰ ਜਗਤਾਰ ਸਿੰਘ ਹਵਾਰਾ ਬਰੀ — ਕੌਮੀ ਇਨਸਾਫ਼ ਮੋਰਚਾ

ਚੰਡੀਗੜ੍ਹ, 22 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਅੱਜ ਕੌਮੀ ਇਨਸਾਫ਼ ਮੋਰਚੇ ਦੇ ਆਗੂ ਵਕੀਲ ਅਮਰ ਸਿੰਘ ਚਾਹਲ ਅਤੇ ਦਿਲ ਸ਼ੇਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦਿਆ ਦੱਸਿਆ ਗਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਐਫ. ਆਈ. ਆਰ ਨੰਬਰ 187 ਮਿਤੀ 16.7.2005 u/s 121 , 121 ,123 ,120 B ipc 25/54/59 ਤਹਿਤ ਚੰਡੀਗੜ੍ਹ ਪੁਲਿਸ ਵੱਲੋਂ 2005 ਵਿੱਚ ਜਥੇਦਾਰ ਸਾਬ ਤੇ ਕੇਸ ਦਰਜ ਕੀਤਾ ਗਿਆ ਸੀ।

2005 ਤੋਂ ਇਹ ਕੇਸ ਬਿਲਕੁਲ ਬੰਦ ਪਿਆ ਸੀ ਕੌਮੀ ਇਨਸਾਫ਼ ਮੋਰਚੇ ਦੇ ਯਤਨਾਂ ਸਦਕਾ ਇਸ ਕੇਸ ਦੀ ਮੁੜ ਫਾਈਲਾਂ ਖੋਲ੍ਹੀਆਂ ਗਈਆਂ ਤੇ ਕੇਸ ਫਾਸਟ ਟ੍ਰੈਕ ਰਾਹੀਂ ਚਲਾਇਆ ਗਿਆ ਜਿਸ ਕਾਰਨ ਅੱਜ ਚੰਡਗੜ੍ਹ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਸ਼੍ਰੀ ਨਰਿੰਦਰ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਬੂਤਾਂ ਦੀ ਘਾਟ ਤੇ ਬਰੀ ਕਰ ਦਿੱਤਾ ਗਿਆ ਜਿਕਰਯੋਗ ਹੈ ਕਿ ਜਿਹੜਾ ਕੇਸ 3, 4 ਸਾਲਾਂ ਚ ਖਤਮ ਹੋ ਸਕਦਾ ਸੀ ਓਸ ਕੇਸ ਨੂੰ ਖਤਮ ਹੋਣ ਲਈ ਸਰਕਾਰ ਤੇ ਅਦਾਲਤਾਂ ਨੇ 18 ਸਾਲ ਲਾ ਦਿੱਤਾ।

ਅੱਗੇ ਜਥੇਦਾਰ ਰਾਜਾ ਰਾਜ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਵੱਲੋਂ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਜਥੇਦਾਰ ਸਾਬ ਦਾ ਅੱਜ ਕੇਸ ਬਰੀ ਹੋਇਆ ਹੈ ਤੇ ਓਹਨਾਂ ਦੇ ਜਲਦ ਬਾਕੀ ਕੇਸ ਵੀ ਬਰੀ ਹੋਣਗੇ ।31 ਮੈਂਬਰੀ ਜੱਥਾ ਰਵਾਨਾਰੋਜਾਨਾ ਦੀ ਤਰ੍ਹਾਂ ਕੌਮੀ ਇਨਸਾਫ਼ ਮੋਰਚੇ ਚੋਂ 31 ਮੈਂਬਰੀ ਜੱਥਾ ਮੁੱਖ ਮੰਤਰੀ ਦੀ ਕੋਠੀ ਵੱਲ ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਦਰਸ਼ਨ ਕਰਦਾ ਹੋਇਆ ਰਵਾਨਾ ਹੋਇਆ ।ਇਸ ਮੌਕੇ ਤੇ ਭਾਈ ਬਲਜਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਕਾਲਾ, ਭਾਈ ਬਲਵੀਰ ਸਿੰਘ ਬੇਰੋਮਜਰਾ, ਜਥੇਦਾਰ ਕੁਲਵਿੰਦਰ ਸਿੰਘ , ਭਾਈ ਇੰਦਰਵੀਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਕਿਸਾਨਾਂ ਅੰਦੋਲਨ ‘ਤੇ ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ ਜਵਾਬ ਦਿੱਤਾ

ਚੰਡੀਗੜ੍ਹ, 21 ਫਰਵਰੀ 2024,(ਹਰਪ੍ਰੀਤ ਸਿੰਘ ਜੱਸੋਵਾਲ):– ਕਿਸਾਨਾਂ ਅੰਦੋਲਨ ‘ਤੇ...

ਪੰਜਾਬ ਪੁਲਿਸ ਨੇ ਕਿਸਾਨ ਤੇ ਨੌਜਵਾਨ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ

ਚੰਡੀਗੜ੍ਹ, 21 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):-  ਕਿਸਾਨਾਂ ਅਤੇ...

Farmers Protest News: ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ 5ਵੇਂ ਗੇੜ ਦੀ ਮੀਟਿੰਗ ਦਾ ਸੱਦਾ

ਨਵੀਂ ਦਿੱਲੀ, 21 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):-  ਪੰਜਾਬ...