ਮੱਧ ਪ੍ਰਦੇਸ਼,11 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (Chief Minister Shivraj Singh Chauhan) ਨੇ ਖਰਗੋਨ ਵਿਚ ਜਨ ਆਸ਼ੀਰਵਾਦ ਯਾਤਰਾ (Jan Ashirwad Yatra) ਦੌਰਾਨ ਮਹਿਲਾਵਾਂ ਲਈ ਇਕ ਵੱਡੇ ਤੋਹਫੇ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਸਿਰਫ ਉਜਵਲ ਯੋਜਨਾ ਵਾਲਿਆਂ ਨੂੰ ਹੀ ਨਹੀਂ,ਗੈਰ-ਉਜਵਲ ਯੋਜਨਾ ਵਾਲਿਆਂ ਨੂੰ ਵੀ ਹਮੇਸ਼ਾ 450 ਰੁਪਏ ਵਿਚ ਘਰੇਲੂ ਗੈਸ ਸਿਲੰਡਰ (Domestic gas Cylinder) ਮਿਲੇਗਾ। ਇਸ ਲਈ ਉਹ ਸੂਚੀ ਤਿਆਰ ਕਰਵਾ ਰਹੇ ਹਨ।ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਤੋਂ ਪਹਿਲਾਂ ਸਾਉਣ ਦੇ ਮਹੀਨੇ ਵਿਚ ਗੈਸ ਸਿਲੰਡਰ ਲੈਣ ਵਾਲੇ ਭੈਣਾਂ ਨੂੰ 450 ਰੁਪਏ ਵਿਚ ਦੇਣ ਦਾ ਵਾਅਦਾ ਕੀਤਾ,ਮੱਧ ਪ੍ਰਦੇਸ਼ ਵਿਚ ਕਾਂਗਰਸ ਨੇ ਆਪਣੇ ਚੁਣਾਵੀ ਘੋਸ਼ਣਾਪੱਤਰ ਵਿਚ ਸੂਬੇ ਦੀਆਂ ਔਰਤਾਂ ਨੂੰ 500 ਰੁਪਏ ਵਿਚ ਗੈਸ ਸਿਲੰਡਰ (Gas Cylinder) ਦੇਣ ਦਾ ਵਾਅਦਾ ਕੀਤਾ ਹੈ। ਅਜਿਹੇ ਵਿਚ ਚੋਣਾਂ ਤੋਂ ਪਹਿਲਾਂ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨਨ ਨੇ ਕਾਂਗਰਸ ਦੇ ਇਸ ਐਲਾਨ ‘ਤੇ ਆਪਣਾ ਕਬਜ਼ਾ ਜਮਾ ਲਿਆ ਹੈ।
ਮੱਧ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਵੱਡਾ ਐਲਾਨ,450 ਰੁਪਏ ‘ਚ ਮਿਲੇਗਾ ਘਰੇਲੂ ਗੈਸ ਸਿਲੰਡਰ
Date: