Faridkot,04 Aug,(Harpreet Singh Jassowal):- ਬੀਤੇ ਦਿਨੀਂ ਟਾਈਫਾਈਡ ਹੋਣ ਕਰਕੇ ਬਠਿੰਡਾ ਦੇ ਹਸਪਤਾਲ ਵਿਚ ਕਈ ਦਿਨ ਤੱਕ ਦਾਖ਼ਲ ਰਹੇ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ (Punjab Police) ਸ਼ੁੱਕਰਵਾਰ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ (Guru Gobind Singh Medical Hospital) ਲੈ ਕੇ ਪਹੁੰਚੀ।
ਇਸ ਦੌਰਾਨ ਹਸਪਤਾਲ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਹਾਲੇ ਤੱਕ ਇਹ ਸਾਹਮਣੇ ਨਹੀਂ ਆਇਆ ਕਿ ਟਾਈਫਾਈਡ (Typhoid) ਤੋਂ ਠੀਕ ਹੋਣ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਨੂੰ ਕੋਈ ਹੋਰ ਸਿਹਤ ਸਬੰਧੀ ਸਮੱਸਿਆ ਕਰ ਕੇ ਹਸਪਤਾਲ ਲਿਆਂਦਾ ਗਿਆ ਸੀ ਜਾਂ ਇਹ ਸਿਰਫ਼ ਰੈਗੂਲਰ ਚੈਕਅੱਪ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਗੈਂਗਸਟਰ ਲਾਰੈਂਸ ਨੂੰ ਜਲਦ ਹੀ ਬਠਿੰਡਾ ਕੇਂਦਰੀ ਜੇਲ ਤੋਂ ਦਿੱਲੀ ਲਿਜਾਇਆ ਜਾਵੇਗਾ ਤਾਂ ਜੋ ਉਸ ਨੂੰ ਉਸ ਦੇ ਭਤੀਜੇ ਸਚਿਨ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਦੋਹਾਂ ਤੋਂ ਇਕੱਠੇ ਪੁਛਗਿਛ ਕੀਤੀ ਜਾ ਸਕੇ। ਦਿੱਲੀ ਪੁਲਿਸ (Delhi Police) ਦੀ ਵਿਸ਼ੇਸ਼ ਟੀਮ ਨੇ ਹਾਲ ਹੀ ਵਿਚ ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਾਨ ਤੋਂ ਲਿਆਂਦਾ ਸੀ। ਦਿੱਲੀ ਪੁਲਿਸ ਨੇ ਮੁਲਜ਼ਮ ਸਚਿਨ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਦਸ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਰਿਮਾਂਡ ਦੌਰਾਨ ਹੀ ਸਚਿਨ ਨੂੰ ਲਾਰੈਂਸ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ।