Editor-In-Chief

spot_imgspot_img

ਭਾਰਤੀ ਪੁਲਾੜ ਖੋਜ ਸੰਗਠਨ ਅਪਣੇ ਤੀਜੇ ਚੰਨ ਮਿਸ਼ਨ ਦੇ ਹਿੱਸੇ ਵਜੋਂ Chandrayan-3 ਦੇ Lander Module ਨੂੰ ਚੰਨ ਦੀ ਸਤ੍ਹਾ ’ਤੇ ਉਤਰਨ ਲਈ ਤਿਆਰ-ਬਰ-ਤਿਆਰ

Date:

Bengaluru,23 Aug,(Harpreet Singh Jassowal):- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਪਣੇ ਤੀਜੇ ਚੰਨ ਮਿਸ਼ਨ ਦੇ ਹਿੱਸੇ ਵਜੋਂ ਚੰਦਰਯਾਨ-3 (Chandrayan-3) ਦੇ ਲੈਂਡਰ ਮਾਡਿਊਲ (Lander Module) ਨੂੰ ਚੰਨ ਦੀ ਸਤ੍ਹਾ ’ਤੇ ਉਤਰਨ ਲਈ ਤਿਆਰ-ਬਰ-ਤਿਆਰ ਹੈ,ਬੁਧਵਾਰ ਸ਼ਾਮ ਨੂੰ ‘ਵਿਕਰਮ’ (‘Vikram’) ਨਾਂ ਦਾ ਲੈਂਡਰ ਚੰਨ ਦੀ ਸਤ੍ਹਾ ’ਤੇ ਉਤਾਰਦਿਆਂ ਹੀ ਭਾਰਤ,ਧਰਤੀ ਦੇ ਇਕਲੌਤੇ ਕੁਦਰਤੀ ਉਪਗ੍ਰਹਿ ਦੇ ਅਣਪਛਾਤੇ ਦੱਖਣੀ ਧਰੁਵ (South Pole) ’ਤੇ ਪਹੁੰਚਣ ਵਾਲਾ,ਦੁਨੀਆਂ ਦਾ ਪਹਿਲਾ ਦੇਸ਼ ਬਣ ਕੇ ਇਤਿਹਾਸ ਰਚੇਗਾ,ਇਸਰੋ (ISRO) ਨੇ ਲੈਂਡਰ (Lander) ਦੇ ਚੰਨ ਦੀ ਸਤ੍ਹਾ ’ਤੇ ਉਤਰਨ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਕਿਹਾ ਕਿ ਚੰਦਰਯਾਨ-3 (Chandrayan-3) ਮਿਸ਼ਨ ਨਿਰਧਾਰਤ ਪ੍ਰੋਗਰਾਮ ਅਨੁਸਾਰ ਅੱਗੇ ਵਧ ਰਿਹਾ ਹੈ।

ਪੁਲਾੜ ਏਜੰਸੀ ਨੇ ਕਿਹਾ ਕਿ ਇਥੇ ‘ਇਸਰੋ ਟੈਲੀਮੈਟਰੀ,ਟਰੈਕਿੰਗ ਅਤੇ ਕਮਾਂਡ ਨੈੱਟਵਰਕ’ ਸਥਿਤ ‘ਮਿਸ਼ਨ ਆਪ੍ਰੇਸ਼ਨ ਕੰਪਲੈਕਸ’ (‘Mission Operation Complex’) ’ਚ ਉਤਸ਼ਾਹ ਦਾ ਮਾਹੌਲ ਹੈ,ਮੰਗਲਵਾਰ ਦੁਪਹਿਰ ਨੂੰ ਚੰਦਰਮਾ ’ਤੇ ਭਾਰਤ ਦੇ ਤੀਜੇ ਮਿਸ਼ਨ ਦੀ ਤਾਜ਼ਾ ਜਾਣਕਾਰੀ ਦਿੰਦੇ ਹੋਏ,ਇਸਰੋ (ISRO) ਨੇ ਕਿਹਾ, ‘‘ਮਿਸ਼ਨ ਤੈਅ ਸਮੇਂ ਅਨੁਸਾਰ ਅੱਗੇ ਵਧ ਰਿਹਾ ਹੈ,ਸਿਸਟਮਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ,ਨਿਰਵਿਘਨ ਕਾਰਵਾਈ ਜਾਰੀ ਹੈ।

’’ਇਸ ਵਿਚ ਕਿਹਾ ਗਿਆ ਹੈ ਕਿ ਚੰਦਰਯਾਨ-3 (Chandrayan-3) ਦੇ ਚੰਦਰਮਾ ਦੀ ਸਤ੍ਹਾ ’ਤੇ ਉਤਰਨ ਦਾ ਸਿੱਧਾ ਪ੍ਰਸਾਰਣ ਬੁਧਵਾਰ ਸ਼ਾਮ 5:20 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ,ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਵਾਲੇ ਲੈਂਡਰ ਮੋਡਿਊਲ (Lander Module) ਦੇ ਬੁਧਵਾਰ ਸ਼ਾਮ 6.04 ਵਜੇ ਚੰਦਰਮਾ ਦੀ ਸਤ੍ਹਾ ਦੇ ਦਖਣੀ ਧਰੁਵੀ ਖੇਤਰ ਦੇ ਨੇੜੇ ਉਤਰਨ ਦੀ ਉਮੀਦ ਹੈ,ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (University Grants Commission) ਨੇ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਕਿਹਾ ਹੈ ਕਿ ਉਹ 23 ਅਗੱਸਤ ਨੂੰ ਚੰਦਰਯਾਨ-3 ਦੇ ਚੰਦਰਮਾ ’ਤੇ ਲੈਂਡਿੰਗ ਦਾ ਸਿੱਧਾ ਪ੍ਰਸਾਰਣ ਵੇਖਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...