Editor-In-Chief

spot_imgspot_img

ਅਮਰਨਾਥ ਯਾਤਰਾ ‘ਤੇ ਰਿਕਾਰਡ ਗਿਣਤੀ ‘ਚ ਪਹੁੰਚੇ ਸ਼ਰਧਾਲੂ,ਹੁਣ ਤੱਕ 3 ਲੱਖ ਤੋਂ ਜ਼ਿਆਦਾ ਲੋਕ ਅਮਰਨਾਥ ਦੇ ਦਰਸ਼ਨ

Date:

Jammu And Kashmir,23 July,(Harpreet Singh Jassowal):-  ਜੰਮੂ-ਕਸ਼ਮੀਰ ਸਥਿਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਪਹੁੰਚ ਰਹੇ ਹਨ।ਹੁਣ ਤੱਕ 3 ਲੱਖ ਤੋਂ ਜ਼ਿਆਦਾ ਲੋਕ ਅਮਰਨਾਥ ਦੇ ਦਰਸ਼ਨ ਕਰ ਚੁੱਕੇ ਹਨ। ਇਹ ਅੰਕੜੇ ਸਿਰਫ 21 ਦਿਨਾਂ ਦੇ ਹਨ ਕਿਉਂਕਿ ਅਮਰਨਾਥ ਯਾਤਰਾ (Amarnath Yatra) 1 ਜੁਲਾਈ ਤੋਂ ਹੀ ਸ਼ੁਰੂ ਹੋ ਚੁੱਕੀ ਹੈ।21 ਜੁਲਾਈ ਨੂੰ ਅਮਰਨਾਥ ਦੇ ਦਰਸ਼ਨਾਂ ਲਈ 13,797 ਸ਼ਰਧਾਲੂ ਆਏ ਸੀ,

ਅਮਰਨਾਥ ਯਾਤਰਾ (Amarnath Yatra) ਪ੍ਰਤੀ ਸੈਲਾਨੀਆਂ ਦੀ ਦਿਲਚਸਪੀ ਦਰਸਾਉਂਦੀ ਹੈ ਕਿ ਸਰਕਾਰ ਨੇ ਇੱਥੇ ਸੜਕੀ ਆਵਾਜਾਈ,ਹੈਲੀਪੈਡ ਸੇਵਾ ਅਤੇ ਪੀਣ ਵਾਲੇ ਪਾਣੀ ਨਾਲ ਸਬੰਧਤ ਸੇਵਾਵਾਂ,ਬਿਜਲੀ,ਪਾਣੀ,ਸਿਹਤ,ਸੜਕ,ਸਫਾਈ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਹੈ। ਯਾਤਰੀਆਂ ਨੂੰ ਘਰ ਵਰਗਾ ਤਜ਼ਰਬਾ ਦੇਣ ਲਈ ਇਸ ਵਿੱਚ 30 ਸਰਕਾਰੀ ਵਿਭਾਗਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਸੁਵਿਧਾਵਾਂ ਯਕੀਨੀ ਬਣਾਈਆਂ ਜਾ ਸਕਣ।

ਅਮਰਨਾਥ ਯਾਤਰਾ (Amarnath Yatra) ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਭੋਜਨ,ਰਿਹਾਇਸ਼,ਸਿਹਤ ਸੰਭਾਲ,ਟੱਟੂ ਵਰਗੀਆਂ ਸੇਵਾਵਾਂ ਨੂੰ ਉਤਸ਼ਾਹਿਤ ਕੀਤਾ ਗਿਆ,ਜਿਸ ਕਾਰਨ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦੀ ਗਿਣਤੀ ਵਧੀ ਹੈ ਅਤੇ ਲੋਕਾਂ ਵਿੱਚ ਅਮਰਨਾਥ ਯਾਤਰਾ ਲਈ ਉਤਸ਼ਾਹ ਵਧਿਆ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related