Editor-In-Chief

spot_imgspot_img

ਸੰਦੀਪ ਨੰਗਲ ਅੰਬੀਆਂ ਕਤਲ ਕੇਸ ਚ ਪੁਲਿਸ ਦੀ ਵੱਡੀ ਕਾਰਵਾਈ ਕਬੱਡੀ ਪ੍ਰੋਮੋਟਰ ਪੁਲਿਸ ਨੇ ਘਰੋਂ ਚੁੱਕਿਆ !

Date:

ਸੰਦੀਪ ਨੰਗਲ ਅੰਬੀਆਂ ਕਤਲ ਕੇਸ ਚ ਪੁਲਿਸ ਦੀ ਵੱਡੀ ਕਾਰਵਾਈ ਕਬੱਡੀ ਪ੍ਰੋਮੋਟਰ ਪੁਲਿਸ ਨੇ ਘਰੋਂ ਚੁੱਕਿਆ !

ਮੋਹਾਲੀ 4 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) ਪਿਛਲੇ ਸਾਲ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਕ ਚਲਦੇ ਟੂਰਨਾਮੈਂਟ ਦੇ ਵਿਚ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਉਸ ਤੋਂ ਬਾਅਦ ਲਗਾਤਾਰ ਕਈ ਕਬੱਡੀ ਖਿਡਾਰੀਆਂ ਉਤੇ , ਗੈਂਗਸਟਰਾਂ ਉੱਤੇ ਅਤੇ ਰਾਜਨੀਤਕ ਲੋਕਾਂ ਤੇ ਵੀ ਇਸ ਕਤਲ ਦੇ ਇਲਜ਼ਾਮ ਲੱਗੇ ਫਿਰ ਇੱਕ ਗੈਂਗਸਟਰ ਗਰੁੱਪ ਵੱਲੋਂ ਇਸ ਦੀ ਜ਼ਿੰਮੇਵਾਰੀ ਵੀ ਲੈ ਗਈ ਉਸੇ ਕੇਸ ਵਿਚ ਨਾਮਜ਼ਦ ਸੁਰਜਨਜੀਤ ਸਿੰਘ ਚੱਠਾ ਨੂੰ ਅੱਜ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਸੰਦੀਪ ਨੰਗਲ ਅੰਬੀਆ ਅਤੇ ਉਸ ਦੀ ਪਤਨੀ ਤੇ ਸੰਦੀਪ ਸਾਥੀ ਖਿਡਾਰੀ ਲਗਾਤਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਪੈਰਵਾਈ ਕਰ ਰਹੇ ਸੀ ਲੇਕਿਨ ਅੱਜ ਇਕ ਵੀਡੀਓ ਜਿਸ ਵਿਚ ਸੁਰਜਨਜੀਤ ਸਿੰਘ ਚੱਠਾ ਨੂੰ ਪੁਲੀਸ ਵੱਲੋਂ ਘਰੋਂ ਲਿਜਾਦਿਆਂ ਦੇਖਾਇਆ ਜਾ ਰਿਹਾ ਹੈ ਕਾਫੀ ਵਾਇਰਲ ਹੋ ਰਹੀ ਹੈ ਹਾਲਾਂਕਿ ਇਹ ਪਤਾ ਨਹੀਂ ਚੱਲ ਸਕਿਆ ਕਿ ਇਹ ਵੀਡੀਓ ਕਿੱਥੇ ਦੀ ਹੈ ਅਤੇ ਕਿਹੜੇ ਜਿਲੇ ਦੀ ਪੁਲਿਸ ਵੱਲੋਂ ਚੱਠਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਪੁਲਸ ਦੇ ਆਲਾ ਅਧਿਕਾਰੀ ਵੱਲੋਂ ਇਸ ਦੀ ਕੋਈ ਪੁਸ਼ਟੀ ਕੀਤੀ ਗਈ । ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਸੰਦੀਪ ਨੰਗਲ ਅੰਬੀਆਂ ਦੇ ਵਿੱਚ ਕਾਫ਼ੀ ਨਜ਼ਦੀਕੀਆਂ ਦੱਸੀਆਂ ਜਾਂਦੀਆਂ ਸੀ ਜਿਸ ਕਾਰਨ ਕਈ ਕਬੱਡੀ ਫੈਡਰੇਸ਼ਨ ਦੇ ਵਿਚ ਨਰਾਜਗੀ ਚੱਲ ਰਹੀ ਸੀ ਜਿਸ ਦੇ ਨਤੀਜੇ ਵੱਲੋਂ ਸੰਦੀਪ ਨੰਗਲ ਅੰਬੀਆਂ ਦਾ ਟੂਰਨਾਮੈਂਟ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਚੱਠਾ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ ਕਿ ਉਸਦਾ ਇਸ ਕਤਲ ਦੇ ਨਾਲ ਕੀ ਲੈਣਾ ਦੇਣਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਵੱਲੋਂ ਪੁਲਿਸ ਨੂੰ ਚੱਠਾ ਦੀ ਗ੍ਰਿਫਤਾਰੀ ਦੇ ਲਈ ਦੱਸਿਆ ਗਿਆ ਸੀ ਲੇਕਿਨ ਉਸ ਸਮੇਂ ਉਸਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related