ਇਟੋਲੋਡੀਆ ਮੁਕਾਬਲੇ ਵਿੱਚ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਦੇ ਵਿਦਿਆਰਥੀਆਂ ਨੇ ਭਾਗ ਲਿਆ
ਲੁਧਿਆਣਾ/ ਬੀਜਾ, 19 ਅਪ੍ਰੈਲ (ਪੋ੍ਫੈਸਰ ਅਵਤਾਰ ਸਿੰਘ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੇ ਕਾਮਰਸ ਅਤੇ ਅਰਥਸ਼ਾਸਤਰ ਵਿਭਾਗਾਂ ਦੇ ਵਿਦਿਆਰਥੀਆਂ ਨੇ 6 ਅਪ੍ਰੈਲ 2023 ਨੂੰ ਕਮਲਾ ਲੋਹਟੀਆ ਐਸ ਡੀ ਕਾਲਜ, ਲੁਧਿਆਣਾ ਵਿਖੇ ਕਰਵਾਏ ਗਏ ਇੰਟੋਲੋਡੀਆ ਮੁਕਾਬਲੇ ਵਿੱਚ ਭਾਗ ਲਿਆ। ਜੁਆਲੋਜੀ ਵਿਭਾਗ ਦੇ ਡਾ਼ ਅੰਮ੍ਰਿਤ ਕੌਰ ਬਾਂਸਲ ਅਤੇ ਕਾਮਰਸ ਵਿਭਾਗ ਦੇ ਡਾ਼ ਕਮਰੁਨਨਿਸਾ ਨੇ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਲਈ ਤਿਆਰ ਕੀਤਾ। ਇਸ ਮੁਕਾਬਲੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਚੱਲ ਰਹੇ ਜਿਲਾ ਲੁਧਿਆਣਾ ਦੇ ਕਈ ਨਾਮਵਰ ਕਾਲਜਾਂ ਨੇ ਹਿੱਸਾ ਲਿਆ। ਚਾਰ ਵਿਦਿਆਰਥੀ ਪਰਮਿੰਦਰ ਕੌਰ, ਹਰਨੂਰ ਕੌਰ, ਅਰਸ਼ਦੀਪ ਕੌਰ (ਬੀ ਕਾਮ ਭਾਗ ਦੂਜਾ ),ਹਰਮਨ ਵਰਮਾ (ਬੀ ਏ ਭਾਗ ਪਹਿਲਾ) ਨੇ ਇਸ ਮੁਕਾਬਲੇ ਵਿੱਚ ਕਾਲਜ ਦੀ ਨੁਮਾਇੰਦਗੀ ਕੀਤੀ ।ਉਹਨਾਂ ਨੇ ppt, ਪੋਸਟਰ ਅਤੇ ਮਾਡਲਾਂ ਦੇ ਦੁਆਰਾ ਆਪਣੇ ਨਵੀਨਤਾਕਾਰੀ ਵਿਚਾਰ ਪੇਸ਼ ਕੀਤੇ ।ਵਿਦਿਆਰਥੀਆਂ ਨੇ ਇਸ ਮੁਕਾਬਲੇ ਦੌਰਾਨ ਵੱਖ ਵੱਖ ਖੇਤਰਾਂ ਵਿਚ ਹੋਈਆਂ ਖੋਜਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ।ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟਾਂ ਨਾਲ ਨਿਵਾਜਿਆ ਗਿਆ। ਪ੍ਰਿੰਸੀਪਲ ਡਾ ਗਗਨਦੀਪ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਅੱਗੇ ਆਉਣ ਅਤੇ ਅਜਿਹੇ ਮੁਕਾਬਲਿਆ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪਰੇਰਿਤ ਕੀਤਾ। ਪਿ੍ਸੀਪਲ ਸਾਹਿਬ ਨੇ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਜੂਆਲੋਜੀ, ਕਾਮਰਸ ਅਤੇ ਅਰਥ ਸ਼ਾਸਤਰ ਵਿਭਾਗਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।